18 ਸਾਲ ਦੇ ਹੋਣ ਵਾਲੇ ਨੌਜਵਾਨਾਂ ਨੂੰ ਵੋਟਰ ਬਣਾਉਣ ਲਈ ਸੁਧਾਈ ਮੁਹਿੰਮ ਸ਼ੁਰੂ
ਕਪੂਰਥਲਾ, 14 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵਲੋਂ ਨੌਜਵਾਨ ਵਰਗ ਦੇ ਵੋਟਰਾਂ ਦੀ ਵੱਧ
ਤੋਂ ਵੱਧ ਰਜਿਸ਼ਟ੍ਰੇਸ਼ਨ ਕਰਨ ਲਈ ਲਗਾਤਾਰ ਸੁਧਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਜਿਲ੍ਹਾ ਕਪੂਰਥਲਾ ਦਾ ਕੋਈ ਵੀ ਯੋਗ ਨਾਗਰਿਕ ਜੋ ਮਿਤੀ ਪਹਿਲੀ ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਗਿਆ ਹੈ, ਉਹ ਆਪਣੀ ਵੋਟ ਬਣਾੳਣ ਲਈ ਫਾਰਮ ਨੰਬਰ 6 ਭਰ ਸਕਦਾ ਹੈ।
ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਵੋਟ ਬਨਾਉਣ ਲਈ ਆਨਲਾਈਨ ਫਾਰਮ ਨੰ: 6 ਭਰਨ ਲਈ ਭਾਰਤ ਚੋਣ ਕਮਿਸਨ ਦੀਆਂ ਵੈਬਸਾਈਟਾਂ voter helpline mobile app and https:#nvsp.in ‘ਤੇ ਲਾਗ ਇਨ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਸਬੰਧ ਜਿਲ੍ਹਾ ਕਪੂਰਥਲਾ ਦੇ ਕਾਲਜਾਂ/ਬਹੁਤਕਨੀਕੀ ਸੰਸਥਾਵਾਂ ਵਿੱਚ ਨਿਯੁੱਕਤ ਕੀਤੇ ਗਏ ਕੈਂਪਸ ਅੰਬੈਸਡਰ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਮਹੀਨੇ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ ‘ਇਲੈਕਸ਼ਨ ਸਟਾਰ ਆਫ ਦਾ ਮੰਥ’ ਦਾ ਖਿਤਾਬ ਅਤੇ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ।
ਪਹਿਲੇ ਜੇਤੂ ਨੂੰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਗਿਣਤੀ ਦੇ ਅਧਾਰ ਤੇ ਚੁਣਿਆ ਜਾਵੇਗਾ।ਇਸ ਲਈ ਕੈਂਪਸ ਅੰਬੈਸਡਰ ਨੂੰ 4 ਜੁਲਾਈ 2021 ਤੱਕ ਰਜਿਸਟਰਡ ਕਰਵਾਏ ਵੋਟਰਾਂ ਦੀ ਗਿਣਤੀ ਰਿਪੋਰਟ ਚੋਣ ਤਹਿਸੀਲਦਾਰ ਦੇ ਦਫਤਰ ਵਿਖੇ ਭੇਜਣੀ ਹੋਵੇਗੀ।
ਇਸ ਤਰ੍ਹਾਂ ਦਸੰਬਰ 2021 ਦੇ ਆਖੀਰ ਤੱਕ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰਾਂ ਦਾ ਰਾਸ਼ਟਰੀ ਵੋਟਰ ਦਿਵਸ ਮੌਕੇ ’ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਜਿਲ੍ਹਾ ਕਪੂਰਥਲਾ ਵਿਖੇ ਬਣਾਏ ਗਏ ਚੋਣ ਸਾਖਰਤਾ ਕਲੱਬ (ਸਕੂਲ) ਵਿੱਚ ਵੀ ਮੈਂਬਰਾਂ ਵਲੋਂ 18 ਸਾਲ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਲੱਬ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
Punjab Post Daily Online Newspaper & Print Media