ਅੰਮ੍ਰਿਤਸਰ, 20 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਆਧੁਨਿਕ ਤਰੀਕੇ ਨਾਲ ਬਣਾਈ ਗਈ ਦਿਲਕਸ਼ ਨਰਸਰੀ ਦਾ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ
ਉਦਘਾਟਨ ਕੀਤਾ ਗਿਆ।ਇਸ ਨਰਸਰੀ ਦਾ ਕੁੱਝ ਏਰੀਆ ਗਰੀਨ ਨੈਟ ਤੇ ਕੁੱਝ ਗਰੀਨ ਸੀਟਾਂ ਨਾਲ ਉਪਰ ਤੋਂ ਕਵਰ ਕੀਤਾ ਗਿਆ ਹੈ।
ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਬੂਟਿਆਂ ਦੀਆਂ ਕਿਸਮਾਂ ਮੁਤਾਬਿਕ ਵਿਸ਼ੇਸ਼ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ।ਤੁਰਨ ਲਈ ਸੁੰਦਰ ਰਸਤੇ ਬਣਾਏ ਗਏ ਹਨ।ਪੌਦਿਆਂ ਦੀ ਸਿੰਚਾਈ ਵਾਸਤੇ ਪਾਣੀ ਦੀ ਪਾਈਪ ਵਿਛਾਈ ਗਈ ਹੈ ਅਤੇ ਇਸ ਸਬੰਧੀ ਨਵੀਂ ਪਾਣੀ ਦੀ ਮੋਟਰ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਅਜਿਹੀ ਨਰਸਰੀ ਬਣਾ ਕੇ ਵਿਭਾਗ ਅਤੇ ਕਾਲਜ ਦੇ ਸਾਜ਼ੋ ਸਮਾਨ ’ਚ ਇੱਕ ਹੋਰ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ।ਇਹ ਨਰਸਰੀ ਕਾਲਜ ਤੇ ਘਰਾਂ, ਕੋਠੀਆਂ ਨੂੰ ਹਰਾ-ਭਰਾ ਬਣਾਉਣ ਦੀਆਂ ਸਭ ਮੰਗਾਂ ਨੂੰ ਪੂਰਾ ਕਰੇਗੀ।
ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ’ਚ 230 ਵੱਖ-ਵੱਖ ਕਿਸਮਾਂ ਦੇ ਫਲਦਾਰ, ਫੁੱਲਦਾਰ ਤੇ ਛਾਂਦਾਰ ਪੌਦੇ ਉਪਲਬੱਧ ਹਨ। ਇਹ ਨਰਸਰੀ ਇਕ ਪਾਸੇ ਜਿਥੇ ਆਪਣੇ ਐਗਰੀਕਲਚਰ ਵਿਭਾਗ ਦੇ ਹਾਰਟੀਕਲਚਰ ਵਿਸ਼ੇ ਮੁਤਾਬਕ ਵਿਦਿਆਰਥੀਆਂ ਦੇ ਸਿਲੇਬਸ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਉਥੇ ਇਹ ਘਰਾਂ, ਕੋਠੀਆਂ ਤੇ ਖੇਤਾਂ ’ਚ ਪੌਦੇ ਲਾਉਣ ਦੀ ਮੰਗ ਨੂੰ ਵੀ ਪੂਰਾ ਕਰਦੀ ਹੈ।ਐਗਰੀਕਲਚਰ ਵਿਭਾਗ ਦੀ ਮੁਖੀ ਡਾ. ਰਣਦੀਪ ਕੌਰ ਬੱਲ ਅਤੇ ਐਗਰੀਕਲਚਰ ਫੈਕਲਟੀ ਦੇ ਡੀਨ ਪ੍ਰੋ: ਗੁਰਦੇਵ ਸਿੰਘ ਨੇ ਕਿਹਾ ਕਿ ਇਹ ਨਰਸਰੀ ਵਿਭਾਗ ਦੇ ਹੋਰ ਲੋੜਾਂ ਲਈ ਹੁਣ ਸਭ ਪੱਖਾਂ ਤੋਂ ਮੁਕੰਮਲ ਹੈ।
ਇਸ ਨਰਸਰੀ ਦੇ ਪ੍ਰੋਫੈਸਰ ਇੰਚਾਰਜ਼ ਵੀਰ ਪ੍ਰਤਾਪ ਸਿੰਘ ਤੇ ਮੈਡਮ ਅਮਰਜੀਤ ਕੌਰ ਦੀ ਅਗਵਾਈ ’ਤੇ ਨਿਗਰਾਨੀ ’ਚ ਗੰਗਾ ਰਾਮ ਮਾਲੀ ਵਲੋਂ ਸਮੁੱਚੀ ਨਰਸਰੀ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media