Monday, March 30, 2026

ਦਰਿਆਵਾਂ ਕਿਨਾਰੇ ਬੈਠੇ ਗੁਜ਼ਰ ਪਰਿਵਾਰਾਂ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ

ਸੰਭਾਵਿਤ ਹੜ੍ਹ੍ ਪ੍ਰਭਾਵਿਤ ਖੇਤਰਾਂ ‘ਚ ਪਸ਼ੂ ਧੰਨ ਨੂੰ ਨਹਿਰਾਂ, ਨਾਲਿਆਂ ਕਿਨਾਰੇ ਲਿਜਾਣ ਦੀ ਮਨਾਹੀ

ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਫਲੱਡ ਸੀਜ਼ਨ 16 ਜੂਨ 2021 ਤੋਂ ਕਿਰਿਆਸੀਲ ਹੋ ਚੁੱਕਾ ਹੈ ਅਤੇ ਕਈ ਵਾਰ ਅਚਾਨਕ ਡੈਮਾਂ ਤੋਂ ਪਾਣੀ ਛੱਡ ਦਿੱਤਾ ਜਾਂਦਾ ਹੈ।ਇਸ ਲਈ ਸਭ ਤੋਂ ਪਹਿਲਾਂ ਬਰਸਾਤਾਂ ਸਮੇਂ ਦਰਿਆਵਾਂ ਦੇ ਕਿਨਾਰੇ ਬੈਠੇ ਗੁਜ਼ਰ ਪਰਿਵਾਰਾਂ ਅਤੇ ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣਾ ਚਾਹੀਦਾ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਕੀਤਾ ਗਿਆ।
                  ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਨ ਮਗਰੋਂ ਇਹ ਸਾਹਮਣੇ ਆਇਆ ਹੈ ਕਿ ਗੁਜਰ ਪਰਿਵਾਰ ਜੋ ਕਿ ਜਿਆਦਾਤਰ ਡੇਰੇ ਦਰਿਆਵਾਂ ਦੇ ਨਜ਼ਦੀਕ ਬਣਾ ਲੈਂਦੇ ਹਨ ਅਤੇ ਉਹ ਹਰ ਸਾਲ ਅਕਸਰ ਪ੍ਰਭਾਵਿਤ ਹੁੰਦੇ ਹਨ।ਇਸ ਲਈ ਆਮ ਜਨਤਾ ਖਾਸ ਕਰਕੇ ਗੁਜ਼ਰ ਪਰਿਵਾਰਾਂ ਆਦਿ ਨੂੰ ਆਪਣੇ ਪਸ਼ੂ ਧੰਨ ਜਿਵੇਂ ਮੱਝਾਂ, ਗਾਵਾਂ, ਬੱਕਰੀਆਂ ਆਦਿ ਨੂੰ ਨਹਿਰਾਂ, ਨਾਲਿਆਂ ਆਦਿ ਦੇ ਕਿਨਾਰੇ ਲਿਜਾਣ ਤੋਂ ਮਨਾਹੀ ਕੀਤੀ ਜਾਂਦੀ ਹੈ।
               ਉਨ੍ਹਾਂ ਪੁਲਿਸ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਕਤ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੇ ਸਬੰਧਤ ਪੁਲਿਸ ਸਟੇਸ਼ਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਨਹਿਰਾਂ ਜਾਂ ਨਹਿਰਾਂ ਦੇ ਹੈਡਾ ਤੇ ਨਜ਼ਰ ਰੱਖਣ ਕਿਉਂਕਿ ਗਰਮੀ ਹੋਣ ਕਾਰਨ ਸਾਰੇ ਬੱਚੇ ਅਤੇ ਨੌਜਵਾਨ ਇਹਨਾਂ ਨਹਿਰਾਂ ਵਿੱਚ ਅਕਸਰ ਨਹਾਉਂਦੇ ਰਹਿੰਦੇ ਹਨ।ਜਿੰਨਾਂ ਕਰਕੇ ਆਏ ਦਿਨ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰਦੀ ਰਹਿੰਦੀ ਹੈ।ਇਸ ‘ਤੇ ਨਜ਼ਰ ਰੱਖੀ ਜਾਵੇ ਅਤੇ ਬੱਚੇ ਤੇ ਨੌਜਵਾਨਾਂ ਨੂੰ ਹੜ੍ਹ ਬਾਰੇ ਜਾਗਰੂਕ ਕਰਦੇ ਹੋਏ ਨਹਿਰ ਵਿੱਚ ਨਹਾਉਣ ਤੋਂ ਮਨ੍ਹਾਂ ਕੀਤਾ ਜਾਵੇ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …