
ਬਠਿੰਡਾ, 6 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸੰਗਤ ਬਲਾਕ ਦੇ ਪਿੰਡ ਘੁੱਦਾ ਵਿਖੇ ਕਿਸਾਨਾ ਅਤੇ ਨੋਜਵਾਨ ਭਾਰਤ ਸਭਾ ਦੇ ਵਰਕਰਾਂ ਤੇ ਹੋਏ ਲਾਠੀਚਾਰਜ ਅਤੇ ਉਨ੍ਹਾ ਨੂੰ ਜੇਲ੍ਹ ਭੇਜਣ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪਿੰਡ ਕੋਠਾ ਗੁਰੂ ਅਤੇ ਮਲੂਕਾ ਵਿਖੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਤੇ ਸਰਕਾਰ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ।
ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਬਠਿੰਡਾ ਦੇ ਡੀਲਰ ਤੋ ਪਿੰਡ ਘੁੱਦਾ ਦੇ ਇੱਕ ਕਿਸਾਨ ਨੇ ਕੀਟਨਾਸ਼ਕ ਦਵਾਈ ਖਰੀਦੀ ਸੀ, ਜਿਸ ਨਾਲ ਉਕਤ ਕਿਸਾਨ ਦੀ ਫਸਲ ਨੁਕਸਾਨੀ ਗਈ।ਜਿਸ ਦੀ ਸ਼ਿਕਾਇਤ ਪੀੜਤ ਕਿਸ਼ਾਨ ਨੇ ਖੇਤੀਬਾੜੀ ਮਹਿਕਮੇ ਦੇ ਚੀਫ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਦਿੱਤੀ ਸੀ।ਪਰ ਉਨ੍ਹਾ ਵੱਲੋ ਦੋਸੀਆਂ ਖਿਲਾਫ ਕੋਈ ਕਾਰਵਾਈ ਨਾ ਹੋਣ ਦੇ ਰੋਸ਼ ਵਜੋ ਭਾਰਤੀ ਕਿਸ਼ਾਨ ਯੂਨੀਅਨ ਅਤੇ ਨੋਜਵਾਨ ਭਾਰਤ ਸਭਾ ਦੀ ਮੱਦਦ ਨਾਲ ਪਿੰਡ ਘੁੱਦਾ ਵਿਖੇ ਸਾਂਤਮਈ ਰੋਸ਼ ਮਾਰਚ ਕੀਤਾ ਜਾਣਾ ਸੀ ਪ੍ਰੰਤੂ ਪੁਲਸ ਪ੍ਰਸ਼ਾਸਨ ਨੇ ਬਿਨ੍ਹਾ ਕਿਸੇ ਚੇਤਾਵਨੀ ਕਿਸਾਨਾਂ ਅਤੇ ਨੋਜਵਾਨਾਂ ਲਾਠੀਚਾਰਜ ਕਰ ਦਿੱਤਾ। ਇਸੇ ਦੋਰਾਨ ਕਿਸਾਨਾ ਅਤੇ ਨੋਜਵਾਨਾ ਤੇ ਝੂਠੇ ਪੁਲਸ ਦਰਜ ਕਰਕਟ ਉਨ੍ਹਾ ਨੂੰ ਜੇਲ੍ਹੀ ਭੇਜ ਦਿੱਤਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਦਰਜ ਕੀਤੇ ਗਏ ਪੁਲਸ ਕੇਸ਼ ਤਰੁੰਤ ਰੱਦ ਕਰਕੇ ਜੇਲ੍ਹ ਭੇਜੇ ਗਏ ਵਿਆਕਤੀਆਂ ਨੂੰ ਬਿਨ੍ਹਾ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਪੀੜਤ ਕਿਸਾਨ ਨੂੰ ਘੱਟੋ-ਘੱਟ ਦੋ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ।
ਇਸ ਮੋਕੇ ਹੋਰਨਾ ਤੋ ਇਲਾਵਾ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ, ਬਲਵਿੰਦਰ ਸਿੰਘ ਮਾਲੀ, ਜਸਪਾਲ ਸਿੰਘ, ਦਰਸਨ ਸਿੰਘ, ਬਲਦੇਵ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਅਤੇ ਬਿੰਦਰ ਸਿੰਘ ਮਲੂਕਾ ਆਦਿ ਹਾਜਿਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media