ਬਠਿੰਡਾ, 6 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਦੇ ਐਨ ਐਸ ਐਸ ਯੂਨਿਟਾਂ ਅਤੇ ਰੈੱਡ ਰਿੱਬਨ ਕਲੱਬ ਵਲੋਂ ਕਾਲਜ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਦੀ ਅਗਵਾਈ ਹੇਠ ਪ੍ਰੋਗਰਾਮ ਅਫ਼ਸਰ ਊਸ਼ਾ ਸ਼ਰਮਾ ਦੁਆਰਾ ਕਾਲਜ ਕੈਂਪਸ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 30 ਯੂਨਿਟ ਇਕੱਤਰ ਕਰਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਵਲੋਂ ਸੰਭਾਲੇ ਗਏ। ਇਸ ਮੌਕੇ ਕੈਂਪ ਦਾ ਉਦਘਾਟਨ ਕਾਲਜ ਦੇ ਸਕੱਤਰ ਡਾ: ਪੀ ਕੇ ਗੁਪਤਾ ਅਜੈ ਗੁਪਤਾ ਅਤੇ ਕਾਲਜ ਪ੍ਰਿੰਸੀਪਲ ਡਾ: ਤਾਂਘੀ ਦੁਆਰਾ ਕੀਤਾ ਗਿਆ। ਡਾ: ਪੀ ਕੇ ਗੁਪਤਾ ਵਲੋਂ ਖੂਨਦਾਨੀਆਂ ਦੀ ਸ਼ਲਾਘਾ ਕਰਦੇ ਹੋਏ ਐਨ ਐਸ ਐਸ ਵਲੰਟੀਅਰਾਂ ਨੂੰ ਨੇਕ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਖੂਨਦਾਨੀਆਂ ਨੂੰ ਵਧਾਈ ਦਿੱਤੀ। ਉਥੇ ਜਿੰਦਗੀ ਭਰ ਇਨਸਾਨੀਅਤ ਨੂੰ ਪਹਿਲ ਦੇਣ ਦੀ ਗੱਲ ਕੀਤੀ, ਡਾ: ਤਾਂਘੀ ਨੇ ਕਿਹਾ ਕਿ ਖੂਨਦਾਨ ਉੱਤਮ ਦਾਨ ਹੈ ਇਹ ਦਾਨ ਕਰਨ ਲਈ ਸਰੀਰਕ ਤੌਰ ‘ਤੇ ਫਿੱਟ ਹੋਣਾ ਅਤੇ ਉਚੀ ਤੇ ਸੁੱਚੀ ਮਾਨਸਿਕ ਸੋਚ ਦਾ ਮਾਲਕ ਹੋਣਾ ਅਤਿ ਜਰੂਰੀ ਹੈ।
ਇਸ ਕੈਂਪ ਵਿਚ ਜਿਥੇ ਐਨ ਐਸ ਐਸ ਵਲੰਟੀਅਰਾਂ ਨੇ ਖੂਨਦਾਨ ਕਰਨ ਦਾ ਜੋਸ਼ ਦਿਖਾਇਆ ਉਥੇ ਕਾਲਜ ਦੇ ਅਧਿਆਪਕ ਸਹਿਬਾਨ ਵੀ ਪਿੱਛੇ ਨਹੀ ਰਹੇ।ਰੈੱਡ ਕਰਾਸ ਤੇ ਇੰਚਾਰਜ ਸ੍ਰੀਮਤੀ ਮੋਨਿਕਾ ਕਪੂਰ ਨੇ ਸੱਤਵੀਂ ਵਾਰ, ਪੰਜਾਬ ਦੇ ਪ੍ਰੋਫੈਸ਼ਰ ਡਾ: ਸਿਮਰਜੀਤ ਕੌਰ ਨੇ ਦੂਜੀ ਵਾਰ, ਡਾ: ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੇ ਦਸਵੀਂ ਵਾਰ, ਮੈਥ ਵਿਭਾਗ ਦੇ ਮੁਖੀ ਸ੍ਰੀਮਤੀ ਤਰੂ ਗੁਪਤਾ ਨੇ ਪਹਿਲੀ ਵਾਰ ਤੇ ਮੈਥ ਲੈਕਚਰਾਰ ਨੇ ਦੂਜੀਂ ਵਾਰ ਖੂਨਦਾਨ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਖੂਨਦਾਨ ਕੈਂਪ ਵਿਚ ਐਨ ਐਸ ਐਸ ਵਲੰਟੀਅਰਾਂ ਦੇ ਨਾਲ ਨਾਲ ਸ੍ਰੀਮਤੀ ਤ੍ਰਿਪਤਾ, ਡਾ: ਨੀਰੂ ਗਰਗ, ਸ੍ਰੀਮਤੀ ਪੋਮੀ ਬਾਂਸਲ, ਡਾ: ਸਵਿਤਾ ਗੁਪਤਾ, ਡਾ: ਸੁਮਨ ਬਾਵਾ,ਸ੍ਰੀਮਤੀ ਨੀਲਮ ਗੁਪਤਾ, ਸ੍ਰੀਮਤੀ ਰਜਨੀ ਪਾਂਧੀ, ਸ੍ਰੀਮਤੀ ਜਸਵਿੰਦਰ ਕੌਰ, ਹਰਲੀਨ ਕੌਰ, ਖੁਸਨੀਲ ਕੌਰ ਆਦਿ ਨੇ ਵੀ ਕੈਂਪ ਵਿਚ ਪੂੁਰਾ ਸਹਿਯੋਗ ਦਿੱਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …