ਨਜ਼ਰ ਅੰਦਾਜ਼ ਕਰਨ ਲਈ ਸਰਕਾਰ ਦੀ ਵੀ ਕੀਤੀ ਨਿੰਦਾ

ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ) – ਪਿਛਲੇ ਦਿਨੀ ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਵਸ ਨੂੰ ੍ਤਕੌਮੀ ਏਕਤਾ ਦਿਵਸ. ਦੇ ਰੂਪ ਵਿਚ ਮਨਾਉਣ ਸੰਬੰਧੀ ਪੰਜਾਬ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਵਲੋਂ ਜਿਹੜਾ ਪੱਤਰ ਨੰਬਰ 12/237/ਜੀ. ਸੀ./13/934 ਮਿਤੀ 29-10-14 ਨੂੰ ਰਾਜ ਦੇ ਸਮੂਹ ਵਿਤੀ ਸਕੱਤਰਾਂ ਤੋਂ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤਾ ਗਿਆ ਹੈ ਉਹ ਅੰਗਰੇਜ਼ੀ ਵਿਚ ਹੈ। ਇਸ ਸਮੇਂ ਲੈਣ ਵਾਲ਼ੀ ਸਹੁੰ ਦਾ ਨਮੂਨਾ ਵੀ ਅੰਗਰੇਜ਼ੀ ਅਤੇ ਹਿੰਦੀ ਵਿਚ ਹੀ ਭੇਜਿਆ ਗਿਆ ਹੈ। ਪੰੰਜਾਬ ਦਿਵਸ ਦੇ ਮੌਕੇ ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਵਲੋਂ ਇਹ ਪੱਤਰ ਮਾਂ ਬੋਲੀ ਦਾ ਨਿਰਾਦਰ ਕਰਨ ਤੋਂ ਘੱਟ ਨਹੀਂ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਅਫ਼ਸਰਸ਼ਾਹੀ ਦੀ ਅੰਗਰੇਜ਼ੀ ਤੇ ਹਿੰਦੀ ਭਗਤੀ ਦਾ ਸਖ਼ਤ ਨੋਟਸ ਲਿਆ ਹੈ। ਅੱਜ ਇਥੋਂ ਜਾਰੀ ਬਿਆਨ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਮੈਂਬਰ ਕਾਰਜਕਾਰਨੀ ਦੇਵ ਦਰਦ ਅਤੇ ਡਾ. ਹਜ਼ਾਰਾ ਸਿੰਘ ਚੀਮਾ ਵਲੋਂ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਡਾ. ਕਰਮਜੀਤ ਸਿੰਘ ਦੇ ਹਵਾਲੇ ਨਾਲ ਇਥੋਂ ਜਾਰੀ ਕੀਤੇ ਬਿਆਨ ਰਾਹੀਂ ਪੰਜਾਬ ਸਰਕਾਰ ਦੀ ਅਫ਼ਸਰ ਸ਼ਾਹੀ ਵਲੋਂ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤਾ ਹੈ ਅਤੇ ਪੰਜਾਬ ਸਰਕਾਰ ਵਲੋਂ ਇਸ ਸਾਰੇ ਕੁਝ ਨੂੰ ਨਜ਼ਰ ਅੰਦਾਜ਼ ਕਰਨ ਨੂੰ ਨਾਮੁਆਫ਼ੀ ਯੋਗ ਕਦਮ ਦਸਿੱਆ ਹੈ।
ਉਹਨਾਂ ਅਗਾਂਹ ਦਸਿੱਆ ਕਿ ਇਸੇ ਕਾਰਣ ਕੇਂਦਰੀ ਸਭਾ ਟ੍ਰਿਬਿਊਨਲ ਬਣਾਉਣ ਦੀ ਮੰਗ ਕਰਦੀ ਹੈ ਤਾਂ ਕਿ ਅਫ਼ਸਰਸ਼ਾਹੀ ਬਾਰ ਬਾਰ ਅਜਹਿੀਆਂ ਉਲੰਘਣਾਵਾਂ ਨਾ ਕਰੇ। ਸਭਾ ਸਰਕਾਰ ਤੋਂ ਵੀ ਇਹ ਮੰਗ ਕਰਦੀ ਹੈ ਕਿ ਅਜਿਹੀਆਂ ਮਨਮਾਨੀਆਂ ਤੇ ਰੋਕ ਲਗਾਵੇ ਨਹੀਂ ਤਾਂ ਲੇਖਕ ਭਾਈਚਾਰਾ ਪੰਜਾਬੀ ਮਾਂ ਬੋਲੀ ਦੇ ਮਾਣ ਸਤਿਕਾਰ ਨੂੰ ਬਹਾਲ ਕਰਨ ਲਈ ਸਖਤ ਕਦਮ ਪੁੱਟਣ ਲਈ ਮਜ਼ਬੂਰ ਹੋਵੇਗਾ।
Punjab Post Daily Online Newspaper & Print Media