Monday, July 20, 2026

ਪ੍ਰਕਾਸ਼ ਗੁਰਪੁਰਬ ਮੋਕੇ ਮੋਦੀ ਤੇ ਸਿੱਧੂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੋਂ ਉੱਪਰ ਦਿਖਾਇਆ

ਸਿੱਖ ਯੂਥ ਵੈਲਫੇਅਰ ਸੋਸਾਇਟੀ ਜੰਡਿਆਲਾ ਵਲੋਂ ਨਿੰਦਾ

ਜੰਡਿਆਲਾ ਗੁਰੂ, 6 ਨਵੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ)- ਸ਼ੋਸ਼ਲ ਮੀਡੀਆ ‘ਤੇ ਪੰਕਜ ਸ਼ਰਮਾ ਵਲੋਂ ਗੁਰਪੁਰਬ ਮੋਕੇ ਵਧਾਈ ਦਿੰਦੇ ਹੋਏ ਪੇਸ਼ ਕੀਤੀ ਗਈ ਇਕ ਫੋਟੋ ਜੋ ਹੋਲੀ-ਹੋਲੀ ਚਰਚਾ ਦਾ ਵਿਸ਼ਾ ਬਣ ਗਈ।ਜਿਸ ਵਿੱਚ ਮੋਦੀ ਥੇ ਨਵਜੋਤ ਸਿੱਧੂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੋਂ ੳਪੁਰ ਦਿਖਾਇਆ ਗਿਆ ਹੈ।ਸਿੱਖ ਯੂਥ ਵੈਲਫੇਅਰ ਸੋਸਾਇਟੀ ਜੰਡਿਆਲਾ ਗੁਰੂ ਵਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਉਪਰੋਕਤ ਫੋਟੋ ਫੇਸ ਬੁੱਕ ‘ਤੇ ਪਾਉਣ ਵਾਲੇ ਵਿਅਕਤੀ ਪੰਕਜ ਸ਼ਰਮਾ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਇਸ ਨੂੰ ਇਕ ਅਤਿ ਨਿੰਦਣਯੋਗ ਘਟਨਾ ਦੱਸਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਕੋਲੋ ਮੰਗ ਕੀਤੀ ਹੈ ਕਿ ਇਸ ਦੀ ਛਾਣਬੀਨ ਕੀਤੀ ਜਾਵੇ।ਦੋਸ਼ੀ ਦੀ ਫੇਸਬੁੱਕ ਆਈ ਡੀ ਅਨੁਸਾਰ ਉਹ ਅੰਮ੍ਰਿਤਸਰ ਦਾ ਵਸਨੀਕ ਹੈ।
ਇਥੇ ਇਹ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਹੁਕਮ ਹੈ ਕਿ ਕਿਸੇ ਵੀ ਗੁਰੂ ਸਾਹਿਬ ਦੀ ਫੋਟੋ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਬੋਰਡ ਉੱਪਰ ਨਹੀਂ ਲਗਾਇਆ ਜਾ ਸਕਦਾ।ਲੇਕਿ ਸੋਸ਼ਲ ਮੀਡੀਆ ‘ੱੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ।ਇਸ ਮਾਮਲੇ ਸਬੰਧੀ ਜਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਹਨਾ ਨੇ ਫੋਨ ਨਹੀਂ ਚੁੱਕਿਆ।
ਜਿਕਰਯੋਗ ਹੈ ਕਿ ਭਾਜਪਾ ਵਰਕਰਾਂ ਵਲੋਂ ਪਹਿਲਾਂ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਪਣੀ ਸਰਕਾਰ ਕਾਇਮ ਕਰਨ ਉਪਰੰਤ ਵਰਕਰਾਂ ਦੇ ਇਸੇ ਜੋਸ਼ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵੀ ਭਾਜਪਾ ਸਰਕਾਰ ਕਾਇਮ ਕੀਤੀ।ਹਰਿਆਣਾ ਵਿਚ ਭਾਜਪਾ ਨੂੰ ਸ਼ਪੱਸ਼ਟ ਬਹੁਮਤ ਮਿਲਣ ਵਿਚ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਵੀ ਪੂਰਾ-ਪੂਰਾ ਹੱਥ ਦੱਸਿਆ ਜਾ ਰਿਹਾ ਹੈ ਅਤੇ ਇਸ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ।ਹਰਿਆਣਾ ਵਿਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਅਤੇ ਭਾਜਪਾ ਪ੍ਰਧਾਨ ਪੰਜਾਬ ਦੇ ਤੋਰ ‘ਤੇ ਸ਼ੋਸ਼ਲ ਮੀਡੀਆ ਵਿਚ ਪੂਰਾ ਪ੍ਰਚਾਰਿਆ ਜਾ ਰਿਹਾ ਹੈ।
ਪਰ ਭਾਜਪਾ ਵਰਕਰ ਸ਼ਾਇਦ ਇਹ ਭੁੱਲ ਗਏ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਜਾਂ ਹਰਿਆਣਾ ਵਿਚ ਤਾਂ ਆਪਣਾ ਕੱਦ ਉੱਚਾ ਕਰਨ ਵਿਚ ਸਫਲ ਹੋ ਗਿਆ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੀ ਕਿਸੇ ਸਮੇਂ ਉੱਚਾ ਹੋ ਸਕਦਾ ਹੈ, ਪਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਤੋਂ ਉੱਪਰ ਹੋਣਾ ਤਾਂ ਉਹ ਸੋਚ ਵੀ ਨਹੀਂ ਸਕਦੇ।ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਪਿਆਰ ਕਰਨ ਵਾਲੇ ਭਾਜਪਾ ਵਰਕਰ ਸ਼ਾਇਦ ਸਿੱਧੂ ਅਤੇ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੀ ਉੱਪਰ ਦੇਖਣਾ ਚਾਹੁੰਦੇ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply