Saturday, September 12, 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉੱਤਸਵ ਤੇ ਵਿਸ਼ਾਲ ਨਗਰ ਕੀਰਤਨ

ਸ਼ਰਧਾਲੂਆਂ ਵਲੋਂ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ

PPN06111419
ਛੇਹਰਟਾ, 6 ਨਵੰਬਰ (ਕੁਲਦੀਪ ਸਿੰਘ ਨੋਬਲ) – ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉੱਤਸਵ ਦੇ ਸਬੰਧ ਵਿਚ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਿੰਡ ਗੁਰੂ ਕੀ ਵਡਾਲੀ ਤੋਂ ਸ਼ੁਰੂ ਹੋਇਆ। ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਛੱਤਰ ਛਾਇਆ ਹੇਂਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਨਗਰ ਕੀਰਤਨ ਵਿੱਚ ਸ਼ਰਧਾਲੂਆਂ ਨੇ ਵੱਖ ਵੱਖ ਵਾਹਨਾਂ ਤੇ ਵੱਡੀ ਗਿਣਤੀ ਵਿੱਚ ਸ਼ਮੂਲਿਅਤ ਕੀਤੀ। ਇਹ ਨਗਰ ਕੀਰਤਨ ਗੁ: ਬਾਬਾ ਸ਼ਹੀਦ ਸਿੰਘਾਂ ਤੋਂ ਸ਼ੁਰੂ ਹੋ ਕੇ ਛੇਹਰਟਾ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ, ਗੁ: ਦਮਦਮਾ ਸਾਹਿਬ, ਗੁ: ਜਨਮ ਅਸਥਾਂਨ, ਗੁ: ਸ਼੍ਰੀ ਛੇਹਰਟਾ ਸਾਹਿਬ, ਪ੍ਰਤਾਪ ਬਜਾਰ, ਭੱਲਾ ਕਲੋਨੀ, ਖੰਡਵਾਲਾ ਤੋਂ ਹੁੰਦਾ ਹੋਇਆ ਵਾਪਿਸ ਬਾਬਾ ਸ਼ਹੀਦ ਸਿੰਘਾਂ ਵਿਖੇ ਪਹੁੰਚਿਆ। ਵੱਖ ਵੱਖ ਗੁਰਦੁਆਰਿਆਂ ਵਿਚ ਗੁਰੁ ਘਰ ਦੇ ਅਨਿਨ ਸੇਵਕਾਂ ਦੇ ਵੱਲੋਂ ਨਗਰ ਕੀਰਤਨ ਦਾ ਖਾਲਸਾਈ ਰਹੁ ਰੀਤਾਂ, ਪਰੰਪਰਾਵਾਂ ਤੇ ਰਵਾਇਤਾਂ ਅਨੁਸਾਰ ਭਰਵਾਂ ਸਵਾਗਤ ਕੀਤਾ ਤੇ ਪੰਜ ਪਿਆਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ।
ਇਸ ਮੋਕੇ ਤੇ ਨਗਰ ਕੀਰਤਨ ਵਿੱਚ ਸ਼ਾਮਿਲ ਸ਼ਰਧਾਲੂਆਂ ਵਾਸਤੇ ਗੁਰੁ ਕੇ ਅਤੁੱਟ ਲੰਗਰ ਵੀ ਵਰਤਾਏ ਗਏ। ਇਸ ਮੋਕੇ ਐਸਜੀਪੀਸੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਜਥੇਦਾਰ ਸਵਿੰਦਰ ਸਿੰਘ ਕੋਟ ਖਾਲਸਾ, ਕੋਂਸਲਰ ਓਮ ਪ੍ਰਕਾਸ਼ ਗੱਬਰ, ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਅਵਤਾਰ ਸਿੰਘ ਮਾਨ, ਜਗਤਾਰ ਮਾਨ, ਤਰਲੋਚਨ ਸਿੰਘ ਘਈ, ਜਸਬੀਰ ਸਿੰਘ ਵਡਾਲੀ, ਮੈਨੇਜਰ ਦਿਲਬਾਗ ਸਿੰਘ ਧੌਲ, ਮਾਣਿਕ ਅਲੀ, ਮੀਤ ਮੈਨੇਜਰ ਹਰਪਾਲ ਸਿੰਘ, ਗੁਰਭੇਜ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ ਗਿੱਲ, ਰਣਜੀਤ ਸਿੰਘ ਪਨੂੰ, ਕੁਲਵੰਤ ਸਿੰਘ ਗ੍ਰੰਥੀ,ਨਿਸ਼ਾਨ ਸਿੰਘ ਡੇਅਰੀ ਵਾਲਾ, ਹਰਦੀਪ ਸਿੰਘ, ਸੁਖਬੀਰ ਸਿੰਘ, ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ ਸਰਕਾਰੀਆ, ਮੇਜਰ ਸਿੰਘ ਵਡਾਲੀ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply