ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਬੇਰੋਜ਼ਗਾਰ ਲੜਕੇ ਤੇਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ’ਚ
ਵਰਦਾਨ ਸਾਬਤ ਹੋ ਰਿਹਾ ਹੈ।ਜਿਥੇ ਬੇਰੋਜ਼ਗਾਰ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਠਾਨੋਕਟ ਰਾਹੀਂ ਨੌਕਰੀ/ਸਵੈ-ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ।ਇਸ ਯੋਜਨਾ ਅਧੀਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਪ੍ਰਿੰਸ ਦੀ ਚੋਣ ਕੁਇਕਰ ਐਚ.ਆਰ ਵਿੱਚ ਬਤੋਰ ਐਚ.ਆਰ ਐਗਜੀਕਿਊਟਿਬ ਕੀਤੀ ਗਈ।ਪ੍ਰਿੰਸ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਉਹ ਗਰੈਜ਼ੂਏਟ ਪਾਸ ਹੈ।ਇਸ ਦਫਤਰ ਵਿਖੇ ਆਉਣ ਤੋਂ ਪਹਿਲਾਂ ਪ੍ਰਿੰਸ ਨੇ ਬਹੁਤ ਸਾਰੀਆਂ ਇੰਟਰਵਿਓ ਵੀ ਦਿੱਤੀਆਂ ਸਨ।ਪਰ ਕਿਤੇ ਵੀ ਉਸ ਨੂੰ ਜਾਬ ਨਾ ਮਿਲ ਸਕੀ, ਕਿਉਂਕਿ ਕੋਵਿਡ-19 ਦੇ ਚੱਲਦਿਆਂ ਪਹਿਲਾਂ ਹੀ ਕੰਪਨੀਆਂ ਵਿੱਚ ਸਟਾਫ ਬਹੁਤ ਘੱਟ ਗਿਆ ਹੋਇਆ ਸੀ।ਜਿਸ ਨਾਲ ਕਿਸੇ ਵੀ ਕੰਪਨੀ ਕੋਲ ਨਵੀਂ ਰਿਕਊਰਮੈਂਟ ਨਹੀਂ ਸੀ।
ਪ੍ਰਿੰਸ ਨੇ ਦੱਸਿਆ ਕਿ ਫਿਰ ਮੈਂ ਅਖਬਾਰ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਦਫਤਰ ਪੜ੍ਹਿਆ ਤੇ ਮੈਂ ਅਗਲੇ ਹੀ ਦਿਨ ਦਫਤਰ ਵਿਖੇ ਹਾਜ਼ਰ ਹੋਇਆ ਤਾਂ ਮੇਰੀ ਮੁਲਾਕਾਤ ਰਕੇਸ਼ ਕੁਮਾਰ ਪਲੇਸਮੈਂਟ ਅਫਸਰ ਨਾਲ ਹੋਈ।ਉਹਨਾਂ ਨੇ ਮੈਨੂੰ ਇਸ ਕੰਪਨੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ।ਮੈਂ ਅਪਣਾ ਬਾਇਓ-ਡਾਟਾ ਪਲੇਸਮੈਂਟ ਅਫਸਰ ਨੂੰ ਦੇ ਦਿੱਤਾ ਉਹਨਾਂ ਨੇ ਮੇਰੇ ਦਸਤਾਵੇਜ਼ ਕੰਪਨੀ ਵਿਖੇ ਭੇਜ ਦਿੱਤੇ।ਮੇਰੀ ਟੈਲੀਫੋਨਿਕ ਇੰਟਰਵਿਊ ਕੀਤੀ ਗਈ ਜਿਸ ਤੋਂ ਬਾਅਦ ਮੈਂ ਬਤੋਰ ਐਚ.ਆਰ ਸਲੈਕਟ ਹੋ ਗਿਆ ਤੇ ਹੁਣ ਮੈਂ ਲੋਕਲ ਪਠਾਨਕੋਟ ਵਿਖੇ ਹੀ ਕੰਪਨੀ ਵਿਚ ਕੰਮ ਕਰ ਰਿਹਾ ਹਾਂ।
ਪ੍ਰਿੰਸ ਵਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media