ਅੰਮ੍ਰਿਤਸਰ, 14 ਅਗਸਤ (ਖੁਰਮਣੀਆਂ) – ਕੋਰੋਨਾ ਮਹਾਂਮਾਰੀ ਤੋਂ ਬਚਾਅ ਕਾਰਜ਼ਾਂ ਦਾ ਹਿੱਸਾ ਬਣਦਿਆਂ ਖ਼ਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨੇਸ਼ਨ ਦੇ ਵਿਸ਼ੇਸ਼ ਕੈਂਪ
ਲਗਾਏ ਜਾ ਰਹੇ ਹਨ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।ਡੀ.ਪੀ.ਆਈ (ਕਾਲਜਾਂ) ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਹੋ ਰਹੇ ਕਾਲਜਾਂ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਗਾਉਣੀ ਜ਼ਰੂਰੀ ਹੈ।ਸਿਹਤ ਵਿਭਾਗ ਦੀ ਟੀਮ ਵਲੋਂ 12 ਅਤੇ 13 ਅਗਸਤ ਨੂੰ ਵਿਦਿਆਰਥੀਆਂ ਨੂੰ ਵੈਕਸੀਨ ਲਗਾਉਣ ਸਬੰਧੀ 2 ਰੋਜ਼ਾ ਕੈਂਪ ਲਗਾਇਆ ਗਿਆ ਹੈ।ਜਿਸ ’ਚ 400 ਵਿਦਿਆਰਥੀਆਂ ਨੂੰ ਵੈਕਸੀਨ ਲਗਾਈ ਗਈ। ਨਵੇਂ ਸੈਸ਼ਨ ਵਿੱਚ ਕਾਲਜ ਆਉਣ ਵਾਲੇ ਹਰ ਵਿਦਿਆਰਥੀ ਲਈ ਵੈਕਸੀਨ ਦਾ ਟੀਕਾ ਲਗਾਉਣਾ ਲਾਜ਼ਮੀ ਹੋਵੇਗਾ।ਕਾਲਜ ਦੇ ਸਮੂਹ ਸਟਾਫ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਵੈਕਸੀਨ ਲਗਾ ਲਈ ਹੈ।ਵੈਕਸੀਨ ਦੀ ਸਪਲਾਈ ਘਟਣ ਕਰਕੇ ਜਾਂ ਹੋਰ ਕਾਰਨਾਂ ਕਰਕੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀ ਮੁਸ਼ਕਿਲ ਕਰਕੇ ਸਿਵਲ ਸਰਜਨ ਅੰਮ੍ਰਿਤਸਰ ਨੂੰ ਕਾਲਜ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਉਣ ਲਈ ਕਿਹਾ ਗਿਆ ਸੀ।
ਉਨ੍ਹਾਂ ਦੇ ਹੁਕਮਾਂ ਅਧੀਨ ਯੂ.ਪੀ.ਐਚ.ਸੀ ਪੁਤਲੀਘਰ ਦੇ ਆਰ.ਐਮ.ਓ ਡਾ. ਅਮਨਪ੍ਰੀਤ ਸ਼ਰਮਾ ਅਤੇ ਡਾ. ਨਿਸ਼ਾ, ਐਲ.ਐਚ.ਵੀ ਗੁਰਬਿੰਦਰ ਕੌਰ, ਸਟਾਫ ਨਰਸ ਤੇਜਵੰਤ ਕੌਰ ਅਤੇ ਆਸ਼ਾ ਵਰਕਰ ਪੂਨਮ ਅਧਾਰਿਤ ਟੀਮ ਨੇ ਅੱਜ ਕਾਲਜ ਦੀ ਡਿਸਪੈਂਸਰੀ ‘ਚ ਇਹ ਕੈਂਪ ਲਗਾ ਕੇ 200 ਵਿਦਿਆਰਥੀਆਂ ਨੂੰ ਕੋਵਾਸ਼ੀਲਡ ਵੈਕਸੀਨ ਦੇ ਟੀਕੇ ਲਗਾਏ। ਕੈਂਪ ਦੌਰਾਨ ਕਾਲਜ ਡਿਸਪੈਂਸਰੀ ਦੇ ਇੰਚਾਰਜ ਡਾ. ਚਰਨਜੀਤ ਸਿੰਘ, ਡਰੈਸਰ ਸੁਖਵਿੰਦਰ ਕੌਰ, ਰਜਿਸਟਰੇਸ਼ਨ ਵੈਰੀਫਿਕੇਸ਼ਨ ਲਈ ਲਕਸ਼ਮਣ ਕਾਲਜ ਦੀ ਸਕਿਓਰਿਟੀ ਟੀਮ ਨੇ ਡਿਸਪਲਿਨ ਡਿਊਟੀ ਦੇ ਕੇ ਬਾਹਰੋਂ ਆਈ ਟੀਮ ਦਾ ਸਾਥ ਦਿੱਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media