Wednesday, September 30, 2026

ਖਾਲਸਾ ਕਾਲਜ ਐਜੂਕੇਸ਼ਨ ਦੇ ਵਿਦਿਆਰਥੀ ਨੇ ‘ਆਸਟ੍ਰੇਲੀਅਨ ਇਨੋਵੇਸ਼ਨ ਪੇਟੈਂਟ’ ’ਚ ਭਰਿਆ ਪੇਟੈਂਟ

ਅੰਮ੍ਰਿਤਸਰ, 14 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਦੇ ਬੈਚਲਰ ਆਫ਼ ਐਜੂਕੇਸ਼ਨ ਦੇ ਵਿਦਿਆਰਥੀ ਸਿਮਰਨਜੀਤ ਸਿੰਘ ਨੇ ਆਸਟ੍ਰੇਲੀਅਨ ਇਨੋਵੇਸ਼ਨ ਪੇਟੈਂਟ ’ਚ ਪੇਟੈਂਟ ਭਰਨ ਦਾ ਮੌਕਾ ਪ੍ਰਾਪਤ ਕਰਕੇ ਇਕ ਹੋਰ ਸਫਲਤਾ ਆਪਣੇ ਨਾਮ ਨਾਲ ਜੋੜ ਲਈ ਹੈ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਉਕਤ ਵਿਦਿਆਰਥੀ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਅਜਿਹੇ ਉਭਰਦੇ ਨੌਜਵਾਨ ਖੋਜਕਰਤਾ ਦੇ ਲਈ ਇਹ ਅਸਲ ’ਚ ਇਕ ਬਹੁਤ ਵੱਡੀ ਪ੍ਰਾਪਤੀ ਹੈ।
               ਡਾ. ਢਿੱਲੋਂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮੈਟੀਰੀਅਲ ਸਾਇੰਸ ਖਾਸ ਤੌਰ ’ਤੇ ‘ਸਾਲਿਡ ਸਟੇਟ ਆਇਓਨਿਕਸ ਦੇ ਖੋਜ਼ ਖੇਤਰ ’ਚ ਪੋਸਟਗ੍ਰੈਜੂਏਟ ਹੈ ਅਤੇ ਉਹ ਸਿੱਖਿਆ, ਖੋਜ਼ ਅਤੇ ਪ੍ਰਬੰਧਨ ਅਧਾਰਿਤ ਵਿੱਦਿਅਕ ਖੇਤਰ ’ਚ ਕੈਰੀਅਰ ਬਣਾਉਣ ਦਾ ਚਾਹਵਾਨ ਹੈ।ਸਿਮਰਨਜੀਤ ਸਿੰਘ ਇਕ ਉਘੇ ਸੰਗਠਨ ਦੇ ਨਾਲ ਅਗੇ ਵਧਣ, ਸਿੱਖਣ ਅਤੇ ਭਵਿੱਖ ’ਚ ਹੋਰ ਸੰਭਾਵਨਾਵਾਂ ਨੂੰ ਤਲਾਸ਼ਦੇ ਹੋਏ ਇਕ ਸ਼ਾਨਦਾਰ ਮੁਕਾਮ ਪਾਉਣ ਦਾ ਇੱਛੁਕ ਹੈ।ਉਸ ਦੇ ਖਾਤੇ ’ਚ ‘6 ਪਬਲੀਕੇਸ਼ਨ ਇਨ ਸਕੋਪਸ/ਯੂ.ਜੀ.ਸੀ ਕੇਅਰ ਲਿਸਟ’ ਹੈ ਅਤੇ ਉਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ’ਤੇ 7 ਪੇਪਰ ਪੇਸ਼ ਕਰ ਚੁੱਕਾ ਹੈ।ਉਹ 11 ਵਰਕਸ਼ਾਪ, ਵੈਬੀਨਾਰ ਅਤੇ ਹੋਰਨਾਂ ਗਤੀਵਿਧੀਆਂ ’ਚ ਵੀ ਭਾਗ ਲੈ ਚੁੱਕਾ ਹੈ।
              ਪ੍ਰਿੰਸੀਪਲ ਡਾ. ਢਿੱਲੋਂ ਨੇ ਕਿਹਾ ਕਿ ਉਹ ਕਾਨਫਰੈਂਸਿਜ਼ ’ਚ ਹਿੱਸਾ ਲੈਣ ਲਈ ‘ਓਵਰਸੀਸ ਟਰੈਵਲ ਗ੍ਰਾਂਟ’ ਵੀ ਪ੍ਰਾਪਤ ਕਰ ਚੁੱਕਿਆ ਹੈ। ਉਨ੍ਹਾਂ ਇਸ ਪ੍ਰਾਪਤੀ ’ਤੇ ਫ਼ਖਰ ਕਰਦਿਆਂ ਆਸ ਪ੍ਰਗਟਾਈ ਕਿ ਸਿਮਰਨਜੀਤ ਸਿੰਘ ਆਪਣੀ ਮਿਹਨਤ ਨਾਲ ਪ੍ਰਸਿੱਧੀ ਹਾਸਲ ਕਰੇ ਕਾਲਜ ਦਾ ਮਾਣ ਹੋਰ ਵਧਾਏਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …