Saturday, August 15, 2026

ਹਾੜੀ 2021 ਸੀਜ਼ਨ ਦੌਰਾਨ ਨਹੀ ਆਵੇਗੀ ਖਾਦ ਦੀ ਕੋਈ ਕਮੀ – ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਕੁਲਜੀਤ ਸਿੰਘ ਸੈਣੀ ਨੇ ਕਿਹਾ ਕਿ ਕੁੱਝ ਕਿਸਾਨਾਂ ਵਲੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਝੋਨੇ/ਬਾਸਮਤੀ ਦੀ ਕਟਾਈ ੳਪੁਰੰਤ ਅਗਲੇ ਹਾੜ੍ਹੀ ਸੀਜ਼ਨ ਦੌਰਾਨ ਫਸਲਾਂ ਦੀ ਬਿਜ਼ਾਈ ਸਮੇਂ ਖਾਦ ਦੀ ਕਮੀ ਹੋਵੇਗੀ।
                ਇਸ ਸਬੰਧੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਸਰਕਾਰ ਵਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਕਿਸਾਨਾਂ ਨੂੰ ਖਾਦ ਦੀ ਕੋਈ ਕਮੀ ਨਹੀ ਆਵੇਗੀ। ਫਸਲਾਂ ਦੀ ਬਿਜ਼ਾਈ ਸਮੇਂ ਲੋੜ ਅਨੁਸਾਰ ਖਾਦਾਂ ਦੀ ਪੂਰਤੀ ਯਕੀਨੀ ਬਣਾਈ ਜਾਵੇਗੀ।ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਸਮੇਂ ਸਿਰ ਖੇਤੀ ਇੰਨਪੁੱਟ ਬੀਜ, ਖਾਦ, ਦਵਾਈਆਂ ਆਦਿ ਮੁਹੱਈਆ ਕਰਵਾਉਣ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ ਅਤੇ ਵਿਭਾਗ ਹਮੇਸ਼ਾਂ ਕਿਸਾਨਾਂ ਦੀ ਭਲਾਈ ਲਈ ਕਾਰਜ਼ ਕਰਦਾ ਰਹਿੰਦਾ ਹੈ।
                 ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਖਾਦ ਦੀ ਸਪਲਾਈ ਆਵੇਗੀ ਤਾਂ ਆਪਣੀ ਫਸਲ ਲਈ ਸ਼ਿਫਾਰਸ਼ ਸ਼ੁਦਾ ਮਿਕਦਾਰ ਅਨੁਸਾਰ ਹੀ ਖਾਦ ਦੀ ਖਰੀਦ ਕੀਤੀ ਜਾਵੇ ਅਤੇ ਐਵੇਂ ਅਫਵਾਹਾਂ ਵਿੱਚ ਆ ਕੇ ਖਾਦ ਦੀ ਫਾਲਤੂ ਸਟੋਰੇਜ਼ ਨਾ ਕੀਤੀ ਜਾਵੇ। ਉਹਨਾਂ ਝੋਨੇ/ਬਾਸਮਤੀ ਦੀ ਫਸਲ ਉਪਰ ਵੀ ਕੀਟਨਾਸ਼ਕ ਤੇ ਉਲੀਨਾਸ਼ਕ ਦਵਾਈਆਂ ਦਾ ਛਿੜਕਾਅ ਕੀਟਾਂ ਤੇ ਬੀਮਾਰੀਆਂ ਦੇ ਆਰਥਿਕ ਕਗਾਰ ਤੋਂ ਵਧਣ ਵੇਲੇ ਹੀ ਕੀਤਾ ਜਾਵੇ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਜਰੂਰ ਲਈ ਜਾਵੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …