ਕਪੂਰਥਲਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਦੇ ਜਿਲ੍ਹਾ ਪੱਧਰੀ ਕੰਪਲੈਕਸ ਵਿਖੇ ਵਣ ਮਹਾਂਉਸਤਵ ਮਨਾਇਆ ਗਿਆ।ਜਿਸ ਦੌਰਾਨ ਵਧੀਕ
ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ ਵਲੋਂ ਪੌਦਾ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ।
ਉਨ੍ਹਾਂ ਕਿਹਾ ਕਿ ਰੁੱਖ ਸਾਡੀ ਜ਼ਿਦਗੀ ਦਾ ਆਧਾਰ ਹਨ, ਜਿਸ ਕਰਕੇ ਸਾਨੂੰ ਸਭ ਨੂੰ ਨਾ ਸਿਰਫ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਸਗੋਂ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ।ਲੋਕ ਆਪਣੇ ਜਨਮ ਦਿਨ ਤੇ ਹੋਰਨਾਂ ਖੁਸ਼ੀ ਦੇ ਮੌਕਿਆਂ ’ਤੇ ਪੌਦੇ ਤੋਹਫੇ ਦੇ ਰੂਪ ਵਿੱਚ ਦੇਣ। ਵਣ ਰੇਂਜ ਅਫਸਰ ਕਪੂਰਥਲਾ ਪ੍ਰਕਾਸ਼ ਸਿੰਘ ਨੇ ਕਿਹਾ ਕਿ ਜਿਲ੍ਹਾ ਕਪੂਰਥਲਾ ਵਿਖੇ ਮਾਨਸੂਨ ਸੀਜਨ ਦੌਰਾਨ 80 ਹਜ਼ਾਰ ਤੋਂ ਵਧ ਪੌਦੇ ਲਾਏ ਜਾ ਰਹੇ ਹਨ।ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਤੇਜ਼ੀ ਨਾਲ ਜਾਰੀ ਹੈ।
ਇਸ ਮੌਕੇ ਕ੍ਰਿਸ਼ਨ ਕੁਮਾਰ ਵਣ ਬਲਾਕ ਅਫਸਰ, ਫੂਲਾ ਸਿੰਘ ਵਣ ਬਲਾਕ ਅਫਸਰ ਕਪੂਰਥਲਾ, ਗੁਲਜ਼ਾਰੀ ਲਾਲ, ਸਾਹਿਲ ਉਬਰਾਏ ਸੁਪਰਡੈਂਟ, ਜੌਲੀ, ਜੋਗਿੰਦਰ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media