ਪੂਰਥਲਾ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਐਨ.ਡੀ.ਆਰ.ਐਫ ਵਲੋਂ ਕਪੂਰਥਲਾ ਜ਼ਿਲ੍ਹੇ ਵਿੱਚ ਕੁਦਰਤੀ ਆਫਤਾਂ ਦੇ ਟਾਕਰੇ ਅਤੇ ਬਚਾਅ ਕਾਰਜ਼ਾਂ ਬਾਰੇ ਵੱਖ-
ਵੱਖ ਵਿਭਾਗਾਂ ਨਾਲ ਸਿਖਾਲਾਈ ਦੇਣ ਸਬੰਧੀ ਅੱਜ ਐਨ.ਡੀ.ਆਰ.ਐਫ ਦੇ ਅਧਿਕਾਰੀਆਂ ਵਲੋਂ “ਟੇਬਲ ਟਾਪ ਐਕਸਰਸਾਈਜ਼ “ਕੀਤੀ ਗਈ।
ਐਨ.ਡੀ.ਆਰ.ਐਫ ਵਲੋਂ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ, ਭੁਚਾਲ, ਅੱਗ ਲੱਗਣ ਤੋਂ ਇਲਾਵਾ ਰੇਲ ਹਾਦਸਿਆਂ ਆਦਿ ਪਿੱਛੋਂ ਤੁਰੰਤ ਚੁੱਕੇ ਜਾਣ ਵਾਲੇ ਇਹਤਿਆਤੀ ਕਦਮਾਂ, ਸੰਚਾਰ ਵਿਵਸਥਾ ਕਾਇਮ ਕਰਨ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ, ਫਸੇ ਲੋਕਾਂ ਨੂੰ ਬਾਹਰ ਕੱਡਣ ਸਬੰਧੀ ਵੱਖ ਵੱਖ ਵਿਭਾਗਾਂ ਨੂੰ ਉਨਾਂ ਦੇ ਕੰਮਾਂ ਅਤੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ(ਵ) ਐਸ.ਪੀ ਆਂਗਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਨ.ਡੀ.ਆਰ.ਐਫ ਵਲੋਂ ਜ਼ਿਲ੍ਹਾ ਕਪੂਰਥਲਾ ਵਿਖੇ ਰੇਲ ਹਾਦਸੇ ਸਬੰਧੀ ਮੌਕ ਡ੍ਰਿਲ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਜੋਕਿ ਆਰ.ਸੀ.ਐਫ ਦੇ ਨੇੜੇ ਕਰਵਾਈ ਜਾਵੇਗੀ।
ਐਨ.ਡੀ.ਆਰ.ਐਫ ਦੇ ਅਧਿਕਾਰੀ ਅਨਿਲ ਯਾਦਵ ਨੇ ਟੇਬਲ ਟਾਪ ਐਕਸਰਸਾਇਜ਼ ਦੌਰਾਨ ਵਿਭਾਗੀ ਅਧਿਕਾਰੀਆਂ ਨੂੰ ਕਿਸੇ ਵੀ ਹਾਦਸੇ ਵੇਲੇ ਤੁਰੰਤ ਹਰਕਤ ਵਿੱਚ ਆਉਣ ਅਤੇ ਉਨਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਕੀਤੇ ਬਚਾਅ ਕਾਰਜ਼ਾਂ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆ ਜਾ ਸਕਦੀਆਂ ਹਨ।
ਇਸ ਮੌਕੇ ਜ਼ਿਲਾ ਮਾਲ ਅਫਸਰ ਗੁਰਮੀਤ ਸਿੰਘ ਮਾਨ, ਡੀ.ਐਸ.ਪੀ ਕਮਲਜੀਤ ਸਿੰਘ ਔਲਖ, ਐਕਸੀਐਨ ਪਵਨ ਕੁਮਾਰ, ਡੀ.ਡੀ.ਪੀ.ਓ ਨੀਰਜ਼ ਕੁਮਾਰ, ਸੁਪਰਡੈਂਟ ਸਤਬੀਰ ਸਿੰਘ, ਰੇਲ ਕੋਚ ਫੈਕਟਰੀ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media