Saturday, September 12, 2026

ਭਗਤਾਂ ਵਾਲਾ ਡੰਪ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਵਿਭਾਗ ਜਾਂ ਬੁਲਾਰੀਆ ਨਾਲ ਸੰਪਰਕ ਕੀਤਾ ਜਾਵੇ- ਜੋਸ਼ੀ

ਮੁੱਖ ਮੰਤਰੀ ਦਾ ਪੰਜਾਬ ਪ੍ਰਦੂਸਣ ਕੰਟਰਲ ਬੋਰਡ ਅਤੇ ਉਪ ਮੁੱਖ ਮੰਤਰੀ ਦਾ ਟਾਊਨ ਪਲੈਨਰ ਵਿਭਾਗ ਡੰਪ ਲਈ ਸਿੱਧੇ ਤੌਰ ‘ਤੇ ਜਿੰਮੇਵਾਰ

PPN1011201428
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ)  ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਭਗਤਾਂਵਾਲਾ ਡੰਪ ਲਈ ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਉਣ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਨਾ ਤਾਂ ਉਨਾਂ ਦਾ ਵਿਭਾਗ ਅਤੇ ਨਾ ਹੀ ਨਗਰ ਨਿਗਮ ਇਸ ਡੰਪ ਨੂੰ ਤਬਦੀਲ ਕਰ ਸਕਦਾ ਹੈ।ਉਨਾਂ ਕਿਹਾ ਕਿ ਸ੍ਰ. ਬੁਲਾਰੀਆ ਪੰਜਾਬ ਸਰਕਾਰ ਦਾ ਹਿੱਸਾ ਹਨ, ਇਸ ਲਈ ਉਹ ਡੰਪ ਬਾਰੇ ਆਪਣੀ ਜਾਣਕਾਰੀ ਸਹੀ ਕਰਨ। ਕਿਉਂਕਿ ਗੁਰੂ ਨਗਰੀ ਦੇ ਕੂੜੇ ਦੀ ਸਮੱਸਿਆ ਸਭ ਦੀ ਸਾਂਝੀ ਹੈ ਅਤੇ ਇਸ ਬਾਰੇ ਕੋਈ ਰਾਜਨੀਤੀ ਨਹੀ ਹੋਣੀ ਚਾਹੀਦੀ।
ਸ੍ਰੀ ਜੋਸ਼ੀ ਨੇ ਕਿਹਾ ਕਿ ਸੰਸਦੀ ਸਕੱਤਰ ਸ੍ਰ. ਬੁਲਾਰੀਆ ਨੂੰ ਸ਼ਾਇਦ ਪਤਾ ਨਹੀ ਕਿ ਮਾਸਟਰ ਪਲਾਨ ਮੁਤਾਬਿਕ ਡੰਪਿੰਗ ਗਰਾਊਂਡ ਭਗਤਾਂ ਵਾਲਾ ਵਿਖੇ ਹੀ ਰੱਖੀ ਗਈ ਹੈ।ਜਿਸ ਨੂਮ ਮੰਜੂਰੀ ਪੰਜਾਬ ਸਰਕਾਰ ਦੇ ਟਾਊਨ ਪਲੈਨਿੰਗ ਵਿਭਾਗ ਵਲੋਂ ਦਿੱਤੀ ਗਈ ਹੈ, ਜੋ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਅਧੀਨ ਕੰਮ ਕਰਦਾ ਹੈ।ਏਨਾਂ ਹੀ ਨਹੀ ਭਗਤਾਂ ਵਾਲਾ ਡੰਪਿੰਗ ਗਰਾਊਂਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਮੰਜੂਰਸ਼ੁਦਾ ਹੈ, ਇਹ ਬੋਰਡ ਮੁੱੱਖ ਮੰਰਤੀ ਸ੍ਰ. ਪ੍ਰਕਾਸ਼ ਸਿਮਘ ਬਾਦਲ ਤਹਿਤ ਕੰਮ ਕਰਦਾ ਹੈ।

ਸ਼੍ਰੀ ਜੋਸ਼ੀ ਨੇ ਹੋਰ ਕਿਾ ਕਿ ਜੇਕਰ ਸ੍ਰ. ਬੁਲਾਰੀਆ ਸਮਝਦੇ ਹਨ ਕਿ ਡੰਪਿੰਗ ਗਰਾਊਂਡ ਤਬਦੀਲ ਹੋਣੀ ਚਾਹੀਦੀ ਹੈ ਤਾਂ ਉਹ ਮਾਸਟਰ ਪਲਾਨ ਵਿੱਚ ਤਬਦੀਲੀ ਲਈ ਮੰਜੂਰੀ ਲਈ ਮੁੱਖ ਮੰਤਰੀ ਨੂੰ ਬੇਨਤੀ ਕਰਨ ਕਿ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਪਾਸੋਂ ਮੰਜੂਰੀ ਲੈ ਕੇ ਦੇਣ।ਉਨਾਂ ਕਿਹਾ ਕਿ ਟਾਊਨ ਪਲਾਨਿੰਗ ਵਿਭਾਗ ਤੇ ਪ੍ਰਦੂਸ਼ਣ ਬੋਰਡ ਜਿਸ ਨਵੀਂ ਜਗ੍ਹਾ ‘ਤੇ ਡੰਪ ਮਨਜੂਰ ਕਰੇਗਾ ਨਗਰ ਨਿਗਮ ਉਸ ਜਗ੍ਹਾ ਕੂੜਾ ਸੁਟਵਾਉਣਾ ਸ਼ੁਰੂ ਕਰ ਦੇਵੇਗਾ।ਉਨਾਂ ਕਿਹਾ ਕਿ ਡੰਪ ਦੇ ਮਾਮਲੇ ‘ਚ ਰਾਜਨੀਤੀ ਬਿਲਕੁਲ ਨਹੀ ਹੋਣੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਗੁਰੂ ਨਗਰੀ ਦੀ ਦਿੱਖ ਖਰਾਬ ਹੋਵੇਗੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply