Sunday, December 22, 2024

 ਮੇਅਰ ਰਿਕਵਰੀ ਵਧਾਉਣ ਤਾਂ ਜਿਸ ਦਾ ਕਹਿਣ ਤਬਾਦਲਾ ਕਰਾਂਗਾ- ਜੋਸ਼ੀ

PPN1011201427

ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ)- ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵਲੋਂ ਇਹ ਕਹਿਣ ਕਿ ਉਹ ਕਿਸੇ ਦਾ ਤਬਾਦਲਾ ਨਹੀਂ ਕਰ ਸਕਦਾ, ਇਸ ਲਈ ਕੋਈ ਵੀ ਅਫਸਰ ਉਨਾਂ ਦੀ ਗੱਲ ਨਹੀਂ ਸੁਣਦਾ, ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਕਿਸ ਵਿਭਾ ਗ ਦੇ ਅਫਸਰ ਦੀ ਬਦਲੀ ਕਰਨ ਨਾਲ ਰਿਕਵਰੀ ਵਧ ਸਕਦੀ ਹੈ, ਉਸ ਨੂੰ ਤਬਦੀਲ ਕਰਨ ਵਿੱਚ ਉਹ ਇੱਕ ਮਿੰਟ ਵੀ ਨਹੀਂ ਲਗਾਉਣਗੇ।ਸ੍ਰੀ ਜੋਸ਼ੀ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਹ ਨਿਗਮ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਦੇ ਇੱਛੁਕ ਹਨ, ਜਿਸ ਲਈ ਉਹ ਰਿਕਵਰੀ ਵਧਾਉਣ ‘ਤੇ ਜੋਰ ਦੇਂਦੇ ਰਹੇ ਹਨ।ਉਨਾਂ ਕਿਹਾ ਕਿ ਅਗਰ ਪ੍ਰਾਪਰਟੀ ਟੈਕਸ, ਹਾਊਸ ਟੈਕਸ, ਬਿਲਡਿੰਗ ਵਿਭਾਗ, ਇਸ਼ਤਿਹਾਰ ਵਿਭਾਗ, ਵਾਟਰ ਤੇ ਸੀਵਰੇਜ ਵਿਭਾਗ, ਵਿੱਚ ਤਾਇਨਾਤ ਅਧਿਕਾਰੀ ਜਾਂ ਕਰਮਚਾਰੀ ਕੋਈ ਮੁਸ਼ਕਲ ਪੈਦਾ ਕਰ ਰਹੇ ਹਨ ਤਾਂ ਮੇਅਰ ਉਨਾਂ ਦੀ ਲਿਸਟ ਬਣਾ ਕੇ ਦੇਣ ਤਾਂ ਅਜਿਹੇ ਅਫਸਰ ਬਦਲ ਦਿਤੇ ਜਾਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply