
ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਬਾਬਾ ਬੰਦਾ ਸਿੰਘ ਬਹਾਦੁਰ ਸੰਪ੍ਰਦਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿਲੋਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ 2014 ਨਾਲ ਸਨਮਾਨਿਤ ਕਰਨ ਦਾ ਨਿਰਣਾ ਲਿਆ ਹੈ।
ਇਹ ਐਵਾਰਡ ਡਾ. ਢਿਲੋਂ ਨੂੰ ਬਾਬਾ ਜਤਿੰਦਰਪਾਲ ਸਿੰਘ ਸੋਢੀ, ਪੈਟਰਨ-ਇਨ-ਚੀਫ਼ ਅਤੇ ਗੱਦੀ-ਨਸ਼ੀਨ, ਡੇਰਾ ਬਾਬਾ ਬੰਦਾ ਸਿੰਘ, ਰਿਆਸੀ (ਜੰਮੂ ਅਤੇ ਕਸ਼ਮੀਰ) ਵੱਲੋਂ 13 ਨਵੰਬਰ 2014 ਨੂੰ ਬਾਬਾ ਬੰਦਾ ਸਿੰਘ ਚੇਅਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵੱਲੋਂ ਆਯੋਜਿਤ ਵਿਸ਼ੇਸ਼ ਸੈਮੀਨਾਰ ਵਿੱਚ ਭੇਂਟ ਕੀਤਾ ਜਾਵੇਗਾ। ਇਸ ਸੈਮੀਨਾਰ ਵਿੱਚ ਡਾ. ਢਿਲੋਂ ਕੀ-ਨੋਟ ਐਡਰੈੱਸ ਪੇਸ਼ ਕਰਨਗੇ।
ਇਹ ਗੌਰਵਮਈ ਐਵਾਰਡ ਡਾ. ਢਿਲੋਂ ਦੁਆਰਾ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਅਤੇ ਯੋਗਦਾਨ ਉਪਰ ਕੀਤੀ ਗਈ ਪ੍ਰਸੰਸਾਮਈ ਖੋਜ ਲਈ ਪ੍ਰਦਾਨ ਕੀਤਾ ਜਾ ਰਿਹਾ ਹੈ।ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਉਪਰ ਦੋ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ ਹੈ, ਜੋ ਫ਼ਾਰਸੀ ਲੇਖਕਾਂ ਦੀਆਂ ਚਸ਼ਮਦੀਦ ਰਚਨਾਵਾਂ ਉੱਪਰ ਆਧਾਰਿਤ ਹਨ। ਇਸ ਤੋਂ ਇਲਾਵਾ ਡਾ. ਢਿਲੋਂ ਨੇ ਮਹੱਤਵਪੂਰਣ ਅਤੇ ਤਤਕਾਲੀਨ ਰਾਜਸਥਾਨੀ ਸ੍ਰੋਤਾਂ ਨੂੰ ਵੀ ਸਾਹਮਣੇ ਲਿਆਂਦਾ ਹੈ ਜੋ ਬਾਬਾ ਬੰਦਾ ਸਿੰਘ ਦੀ ਸਖਸ਼ੀਅਤ, ਉਹਨਾਂ ਵਿਚਲੇ ਲੀਡਰਸ਼ਿਪ ਦੇ ਗੁਣਾਂ ਅਤੇ ਭਾਰਤ ਵਿਚ ਸਮਾਜਿਕ ਨਿਆਂ ਉੱਪਰ ਆਧਾਰਿਤ ਰਾਜ ਪ੍ਰਬੰਧ ਨੂੰ ਸਥਾਪਿਤ ਕਰਨ ਵਿਚ ਨਿਭਾਈ ਭੂਮਿਕਾ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media