ਨਵੀਂ ਦਿੱਲੀ, 11 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਗੁਰੁੂ ਤੇਗ ਬਹਾਦਰ ਇੰਸਟੀਚਿਉਟ ਆਫ ਟੈਕਨੋਲਜੀ ਦੇ ਪ੍ਰਬੰਧ ਨੂੰ ਸੁਚਾਰੁੂ ਰੂਪ ਨਾਲ ਚਲਾਉਣ ਵਾਸਤੇ ਕਮੇਟੀ ਪ੍ਰਬੰਧਕਾਂ ਵੱਲੋਂ ਚਨਪ੍ਰੀਤ ਸਿੰਘ ਸੇਠੀ ਨੂੰ ਸੀਨੀਅਰ ਵਾਈਸ ਚੇਅਰਮੈਨ ਥਾਪਿਆ ਗਿਆ ਹੈ।ਸੇਠੀ ਨੇ ਅਹੁਦਾ ਸੰਭਾਲਣ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਹਾਇਰ ਐਜੂਕੇਸ਼ਨ ਕਮੇਟੀ ਦੇ ਚੇਅਰਮੈਨ ਹਰਮਨਜੀਤ ਸਿੰਘ, ਇੰਸਟੀਚਿਉਟ ਦੇ ਚੇਅਰਮੈਨ ਉਂਕਾਰ ਸਿੰਘ ਥਾਪਰ ਅਤੇ ਮੈਨੇਜਰ ਅਮਰਜੀਤ ਸਿੰਘ ਪੱਪੂ ਦਾ ਧੰਨਵਾਦ ਕਰਦੇ ਹੋਏ ਅਦਾਰੇ ਨੂੂੰ ਵਿਦਿਅਕ ਪੱਧਰ ਤੇ ਦੇਸ਼ ਦੇ ਨਾਮੀ ਤਕਨੀਕੀ ਅਦਾਰਿਆਂ ਦੇ ਬਰਾਬਰ ਲਿਆਉਣ ਲਈ ਪੂਰੀ ਤਨ ਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਡਾਇਰੈਕਟਰ ਰਮਿੰਦਰ ਕੌਰ ਰੰਧਾਵਾ ਅਤੇ ਯੂਥ ਅਕਾਲੀ ਦਲ ਪੱਛਮ ਦਿੱਲੀ ਦੇ ਪ੍ਰਧਾਨ ਸਤਬੀਰ ਸਿੰਘ ਗਗਨ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …