ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਬਾਬਾ ਬੋਹੜ ਜਾਣੇ ਜਾਂਦੇ ਸਵ. ਭਾਗ ਸਿੰਘ ਅਣਖੀ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ
ਸਮਾਗਮ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।ਜਿਸ ਵਿਚ ਭਾਈ ਸਤਨਾਮ ਸਿੰਘ ਘੂਰਾ, ਭਾਈ ਰਜਿੰਦਰ ਸਿੰਘ ਜਾਪ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਇਕਬਾਲ ਸਿੰਘ ਮਨਾਵਾ, (ਸਿੱਖ ਸਦਭਾਵਨਾ ਦਲ) ਪ੍ਰੋਫੈਸਰ ਜਗਰੂਪ ਸਿੰਘ ਦੇ ਜੱਥਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ।ਆਸ਼ਰਮ ਵਿੱਚ ਸਥਿਤ ਸ਼ਹੀਦ ਊਧਮ ਸਿੰਘ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਕਵਿਤਾਵਾ ਰਾਹੀ ਅਣਖੀ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ।ਚੀਫ ਖਾਲਸਾ ਦੀਵਾਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ, ਪੋ੍ਰ: ਸੂਬਾ ਸਿੰਘ, ਪ੍ਰੋ. ਵਰਿਆਮ ਸਿੰਘ, ਡਾ. ਅਮਰਜੀਤ ਸਿੰਘ, ਸੂਰਮਾ ਸਿੰਘ ਭਜੂੰਗੀ ਸਭਾ ਦੇ ਸਰਪ੍ਰਸਤ ਸਕੱਤਰ ਸਿੰਘ ਨੇ ਅਣਖੀ ਦੀ ਮਹਾਨ ਸ਼ਖਸੀਅਤ ‘ਤੇ ਚਾਨਣਾ ਪਾਉਂਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਤੋਂ ਇਲਾਵਾ ਬੀਬੀ ਭਾਨੀ ਨੇਤਰਹੀਨ ਸੰਸਥਾ ਅਤੇ ਯਤੀਮਖ਼ਾਨਾ ਦੇ ਵਿਦਿਆਰਥੀਆਂ ਵੱਲੋਂ ਵੀ ਸ਼ਬਦ ਦੀ ਹਾਜ਼ਰੀ ਭਰੀ ਗਈ।
ਇਸ ਪ੍ਰੋਗਰਾਮ ਵਿਚ ਚੀਫ ਖਾਲਸਾ ਦੀਵਾਨ ਦੀ ਮਹੀਨਾਵਾਰ ਪੱਤ੍ਰਿਕਾ ਖਾਲਸਾ ਐਡਵੋਕੇਟ-ਅੰਕ ਸਤੰਬਰ 2021 ਰਿਲੀਜ਼ ਕੀਤੀ ਗਈ।ਜਿਸ ਵਿੱਚ ਭਾਗ ਸਿੰਘ ਅਣਖੀ ਦੀ ਅਮਰ ਯਾਦ ਨੂੰ ਸਮਰਪਿਤ ਉਹਨਾਂ ਦੇ ਜੀਵਨ ਸਫਰ ਦੀ ਗਾਥਾ ਤਸਵੀਰਾਂ ਸਹਿਤ ਪ੍ਰਕਾਸ਼ਿਤ ਕੀਤੀ ਗਈ।ਪ੍ਰੋਗਰਾਮ ਦੇ ਅੰਤ ਵਿੱਚ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਕੁੱਲਵਿੰਦਰ ਸਿੰਘ ਵਲੋਂ ਸਮਾਪਤੀ ਅਰਦਾਸ ਕੀਤੀ ਗਈ।ਭਾਗ ਸਿੰਘ ਅਣਖੀ ਦੀ ਸੁਪਤਨੀ ਸਰਦਾਰਨੀ ਅਜੀਤ ਕੌਰ, ਸਪੁੱਤਰ ਪ੍ਰੀਤ ਮੋਹਿੰਦਰ ਸਿੰਘ, ਪੋਤਰੇ ਜਗਤੇਸ਼ਵਰ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ।ਅੰਤ ਵਿਚ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਸਟੇਜ਼ ਦੀ ਸੇਵਾ ਡਾ. ਜਸਵਿੰਦਰ ਕੌਰ ਮਾਹਲ ਵੱਲੋਂ ਨਿਭਾਈ ਗਈ।
ਪ੍ਰੋਗਰਾਮ ਵਿੱਚ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ: ਸਰਬਜੀਤ ਸਿੰਘ ਛੀਨਾ, ਜਸਪਾਲ ਸਿੰਘ ਢਿੱਲੋਂ ਪ੍ਰੋ. ਹਰੀ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਰਜਿੰਦਰ ਸਿੰਘ ਮਰਵਾਹਾ, ਡਾ. ਅਮਰਜੀਤ ਸਿੰਘ, ਡਾ. ਸੂਬਾ ਸਿੰਘ, ਗੁਰਿੰਦਰ ਸਿੰਘ, ਮਨਜੀਤ ਸਿੰਘ ਢਿੱਲੋਂ, ਬਲਦੇਵ ਸਿੰਘ, ਕੁਲਵਿੰਦਰ ਸਿੰਘ ਮਰਵਾਹਾ, ਮਨਦੀਪ ਸਿੰਘ ਬੇਦੀ, ਪ੍ਰਿੰ: ਜੋਗਿੰਦਰ ਸਿੰਘ, ਰਬਿੰਦਰਬੀਰ ਸਿੰਘ ਭੱਲਾ, ਮੋਹਨਜੀਤ ਸਿੰਘ ਭੱਲਾ, ਹਰਪ੍ਰੀਤ ਸਿੰਘ ਕੋਹਲੀ, ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਸੁਪਰਡੈਂਟ ਡਾ: ਜਸਵਿੰਦਰ ਕੌਰ ਮਾਹਲ, ਡਾ. ਧਰਮਵੀਰ ਸਿੰਘ ਆਦਿ ਵੱਲੋਂ ਸ਼ਰਧਾਜਲੀ ਦੇ ਫੁੱਲ ਭੇਂਟ ਕੀਤੇ ਗਏ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media