ਅੰਮ੍ਰਿਤਸਰ, 14 ਸਤੰਬਰ (ਖੁਰਮਣੀਆਂ) – ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਖ਼ਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵਲੋਂ ਕੈਂਪਸ ਪਲੇਸਮੈਂਟ
ਡਰਾਈਵ ਦਾ ਆਯੋਜਨ ਕੀਤਾ ਗਿਆ।
ਐਸ.ਬੀ.ਆਈ ਬੈਂਕ ਦੇ ਵਫ਼ਦ ਨੇ ਸਭ ਤੋਂ ਪਹਿਲਾਂ ਪ੍ਰੀ-ਪਲੇਸਮੈਂਟ ਟਾਕ ਕੀਤੀ।ਜਿਸ ਉਪਰੰਤ ਐਚ.ਆਰ ਨੇ ਇੰਟਰਵਿਊ ਕੀਤੀ।ਉਨ੍ਹਾਂ ਨੇ ਉਤਕਰਸ਼ ਸਕੀਮ ਅਧੀਨ ਚੁਣੇ ਗਏ ਵਿਦਿਆਰਥੀਆਂ ਲਈ ਐਸ.ਬੀ.ਆਈ ਬੈਂਕ ’ਚ 2 ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।ਜਿਸ ਵਿੱਚ ਬੈਂਕ ਵਲੋਂ ਲਿਖਤੀ ਪ੍ਰੀਖਿਆ ’ਚ ਕਾਲਜ ਦੇ 14 ਵਿਦਿਆਰਥੀਆਂ ਨੇ ਸਫਲਤਾਪੂਰਵਕ ਟੈਸਟ ਪਾਸ ਕੀਤਾ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਪਲੇਸਮੈਂਟ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਲਈ ਐਸ.ਬੀ.ਆਈ ’ਚ ਚੁਣੇ ਜਾਣਾ ਬਹੁਤ ਵੱਡੀ ਪ੍ਰਾਪਤੀ ਹੈ।ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਦੇ ਡਾਇਰੈਕਟਰ ਪ੍ਰੋ: ਹਰਭਜਨ ਸਿੰਘ ਨੇ ਐਸ.ਬੀ.ਆਈ ਦੇ ਅਧਿਕਾਰੀਆਂ ਦਾ ਪਲੇਸਮੈਂਟ ਮੁਹਿੰਮ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਨੇੜਲੇ ਭਵਿੱਖ ’ਚ ਹੋਰ ਕੌਮੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੂੰ ਕਾਲਜ ’ਚ ਪਲੇਸਮੈਂਟ ਡਰਾਈਵ ਲਈ ਬੁਲਾਇਆ ਜਾਵੇਗਾ।
ਇਸ ਮੌਕੇ ਡਾ. ਅਨੁਰੀਤ ਕੌਰ, ਸਹਾਇਕ ਪਲੇਸਮੈਂਟ ਡਾਇਰੈਕਟਰ, ਪਲੇਸਮੈਂਟ ਕੋਆਰਡੀਨੇਟਰ ਪ੍ਰੋ .ਰਵੀ ਪਟਨੀ ਅਤੇ ਪ੍ਰੋ. ਗੁਨੀਤ ਕੌਰ ਨੇ ਸਮਾਗਮ ਦੇ ਤਾਲਮੇਲ ਲਈ ਅਹਿਮ ਭੂਮਿਕਾ ਨਿਭਾਈ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media