Wednesday, April 29, 2026

ਡੀ.ਏ.ਵੀ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਸੂਬਾ ਪੱਧਰੀ ਟੇਬਲ ਟੈਨਿਸ ‘ਚ ਪ੍ਰਦਰਸ਼ਨ ਸ਼ਾਨਦਾਰ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਓਪਨ ਸਟੇਟ ਟੇਬਲ ਟੇਨਿਸ ਪ੍ਰਤੀਯੋਗਿਤਾ ਵਿੱਚ ਆਪਣੇ ਹੁਨਰ ਦਾ  ਸ਼ਾਨਦਾਰ ਪ੍ਰਰਦਸ਼ਨ ਕਰਦੇ ਪਹਿਲੇ ਦੋ ਸਥਾਨ ਹਾਸਲ ਕੀਤੇ ਹਨ।ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਤਿੰਨ ਦਿਨਾ ਓਪਨ ਪ੍ਰਤੀਯੋਗਿਤਾ 10 ਤੋਂ 12 ਸਤੰਬਰ 2021 ਤੱਕ ਟੇਬਲ ਟੈਨਿਸ ਐਸੋਸੀਏਸ਼ਨ ਜਲੰਧਰ ਵਲੋਂ ਕਰਵਾਈ ਗਈ ਸੀ।13 ਸਾਲ ਉਮਰ ਵਰਗ ਦੇ ਖਿਡਾਰੀਆਂ ਦੀ ਇਸ ਪ੍ਰਤੀਯੋਗਿਤਾ ‘ਚ ਹਿਮਾਨੀ ਨੇ ਪਹਿਲਾ ਸਥਾਨ ਲੈ ਕੇ 3000/- ਰੁਪਏ ਅਤੇ ਸੁਖਬੀਰ ਸਿੰਘ ਨੇ ਦੂਸਰੇ ਸਥਾਨ ਨਾਲ 2000/- ਰੁਪਏ ਦਾ ਨਕਦ ਨਕਦ ਇਨਾਮ ਹਾਸਲ ਕੀਤਾ।
                  ਪ੍ਰਿੰ. (ਡਾ.) ਅੰਜ਼ਨਾ ਗੁਪਤਾ ਨੇ ਦੋਨਾਂ ਵਿਦਿਆਰਥੀਆਂ ਨੂੰ ਇਸ ਉਪਲੱਬਧੀ ‘ਤੇ ਮੁਬਾਰਕਬਾਦ ਦਿੱਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …