Monday, August 10, 2026

ਗਠਜੋੜ ਨੇ ਪੰਜਾਬ ਵਿੱਚ ਹਰੇਕ ਵਰਗ ਨੂੰ ਉਸ ਦਾ ਬਣਦਾ ਮਾਨ ਸਨਮਾਨ ਤੇ ਹੱਕ ਦਿੱਤੇ – ਰਣੀਕੇ

Gulzar Singh Ranike

ਛੇਹਰਟਾ, 12 ਨਵੰਬਰ (ਕੁਲਦੀਪ ਸਿੰਘ ਨੋਬਲ) – ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਚ ਵਿਕਾਸ ਕਾਰਜਾਂ ਦੇ ਜਿਹੜੇ ਕੀਰਤੀਮਾਨ ਸਥਾਪਿਤ ਕੀਤੇ ਹਨ, ਉਹ ਕਾਂਗਰਸ ਨੇ ਆਪਣੇ ਕਈ ਦਹਾਕਿਆਂ ਦੇ ਕਾਰਜਕਾਲ ਦੋਰਾਨ ਨਹੀ ਕਰ ਸਕੀ ਅਤੇ ਸਰਕਾਰ ਦਾ ਰਹਿੰਦਾ ਦੋ ਸਾਲ ਦਾ ਸਮਾਂ ਨਿਰੋਲ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਖੁਸ਼ਹਾਲੀ, ਪ੍ਰਗਤੀ, ਤਰੱਕੀ ਤੇ ਵਿਕਾਸ ਦੀਆਂ ਲੀਹਾਂ ਤੇ ਤੋਰਿਆ।ਅੱਜ ਸਫਲਤਾ ਦੀਆਂ ਉਚਾਈਆਂ ਦੇ ਜਿਸ ਗ੍ਰਾਫ ਨੂੰ ਪੰਜਾਬ ਛੂਹ ਰਿਹਾ ਹੈ, ਉਹ ਕਿਸੇ ਹੋਰ ਸੂਬੇ ਦੇ ਹਿੱਸੇ ਵਿਚ ਨਹੀ ਆਉਂਦਾ।
ਉਨਾਂ ਕਿਹਾ ਕਿ ਗਠਜੋੜ ਨੇ ਹਰੇਕ ਵਰਗ ਨੂੰ ਉਸ ਦਾ ਬਣਦਾ ਮਾਨ ਸਨਮਾਨ ਤੇ ਹੱਕ ਦਿੱਤੇ ਗਏ ਹਨ। ਪੰਜਾਬ ਨੂੰ ਆਧੁਨਿਕ ਤਕਨੀਕਾਂ ਨਾਲ ਸੁਖ ਸਾਧਨ ਮੁਹੱਈਆ ਕਰਵਾਏ ਹਨ, ਜਿਸ ਦੀ ਮਿਸਾਲ ਸ਼ਹਿਰੀ, ਦਿਹਾਤੀ ਤੇ ਸਰੱਹਦੀ ਖੇਤਰਾਂ ਤੱਕ ਵੇਖਣ ਨੂੰ ਮਿਲਦੀ ਹੈ।ਪੰਜਾਬ ਦੇ ਦਿਹਾਤੀ ਖੇਤਰ ਵਿਚ ਹਜਾਰਾਂ ਕਿਲੋਮੀਟਰ ਮੁੱਖ ਬ੍ਰਾਂਚ ਤੇ ਲਿੰਕ ਸੜਕਾਂ ਦਾ ਜਾਲ ਗਠਬੰਧਨ ਸਰਕਾਰ ਨੇ ਵਿਛਾਇਆ, ਜਦਕਿ ਪੇਂਡੂ ਖਿਤੇ ਵਿਚ ਡੇਰਿਆਂ ਤੇ ਰਹਿਣ ਵਾਲੇ ਬਾਸ਼ਿੰਦਿਆਂ ਦੇ ਸਿੰਚਾਈ ਲਈ ਸੂਏ ਤੇ ਬੂਹੇ ਵੀ ਗਠਬੰਧਨ ਸਰਕਾਰ ਨੇ ਪੂਰੇ ਕੀਤੇ ਹਨ।24 ਘੰਟੇ ਨਿਰੰਤਰ ਬਿਜਲੀ ਸਪਲਾਈ, ਮਾਲੀਆ ਮੁਆਫ ਕਰਨਾ ਤੇ ਪੇਂਡੂ ਖੇਤਰ ਨੂੰ ਹਰੇਕ ਪ੍ਰਕਾਰ ਦੀਆਂ ਸ਼ਹਿਰੀ ਸਹੂਲਤਾਂ ਮੁੱਹਇਆਂ ਕਰਵਾਉਣਾ ਗਠਬੰਧਨ ਦੇ ਹਿੱਸੇ ਆਇਆ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply