Sunday, December 22, 2024

ਪੁਲਿਸ ਦੇ ਸੀਨੀਅਰ ਅਫਸਰਾਂ ਵਲੋਂ ਜੰਡਿਆਲਾ ‘ਚ ਹੋਵੇਗੀ ਪਬਲਿਕ ਮੀਟਿੰਗ

ਜੰਡਿਆਲਾ ਪੁਲਿਸ ਸਟੇਸ਼ਨ ਦਾ ਕੋਈ ਵੀ ਅਧਿਕਾਰੀ ਸ਼ਾਮਿਲ ਨਹੀਂ ਹੋਵੇਗਾ- ਆਈ. ਜੀ ਬਾਰਡਰ ਰੇਂਜ

PPN1211201410

ਜੰਡਿਆਲਾ ਗੁਰੂ, 12 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਵਿੱਚ ਵੱਧ ਰਹੀਆਂ ਮਾੜੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਦੇ ਸੀਨੀਅਰ ਅਫਸਰਾਂ ਵਲੋਂ ਇਕ ਪਬਲਿਕ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਕੋਈ ਵੀ ਜੰਡਿਆਲਾ ਪੁਲਿਸ ਸਟੇਸ਼ਨ ਦਾ ਅਧਿਕਾਰੀ ਸ਼ਾਮਿਲ ਨਹੀਂ ਹੋਵੇਗਾ ਤਾਂ ਜੋ ਸ਼ਿਕਾਇਤਕਰਤਾ ਬੇਖੋਫ ਹੋ ਕੇ ਅਫਸਰਾਂ ਨੂੰ ਇਹ ਦੱਸ ਸਕਣ ਕਿ ਸ਼ਹਿਰ ਵਿੱਚ ਕਿਸ ਪੁਲਿਸ ਮੁਲਾਜ਼ਮ ਜਾਂ ਕਿਸੇ ਵਿਸ਼ੇਸ਼ ਆਗੂ ਵਲੋਂ ਗੁੰਡਾਗਰਦੀ ਅਤੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ।ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਈ. ਜੀ ਬਾਰਡਰ ਰੇਂਜ ਸ਼੍ਰੀ ਈਸ਼ਵਰ ਚੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਨਤਾ ਵਿਚੋਂ ਪੁਲਿਸ ਦਾ ਖੌਫ ਖਤਮ ਕਰਨ ਲਈ ਇਹ ਵਿਸ਼ੇਸ਼ ਸੰਗਤ ਦਰਸ਼ਨ ਪ੍ਰੋਗਰਾਮ ਰੱਖਿਆ ਜਾਵੇਗਾ।
ਸੀਨੀਅਰ ਅਫਸਰ ਘੱਟੋ-ਘੱਟ 7 ਘੰਟੇ ਉਥੇ ਰਹਿਣਗੇ, ਜਿਸ ਵਿੱਚ ਥਾਣਾ ਜੰਡਿਆਲਾ ਗੁਰੂ ਨਾਲ ਸਬੰਧਤ ਕੋਈ ਵੀ ਅਧਿਕਾਰੀ ਇਸ ਵਿੱਚ ਸ਼ਾਮਿਲ ਨਹੀਂ ਹੋਵੇਗਾ।ਉਹਨਾਂ ਕਿਹਾ ਕਿ ਕੁੱਝ ਇਕ ਖਰਾਬ ਅਫਸਰਾਂ ਦੇ ਕਾਰਨ ਜਨਤਾ ਹਰ ਪੁਲਿਸ ਅਫਸਰ ਉਸ ਤਰ੍ਹਾਂ ਦਾ ਮੰਨਣ ਕਰਕੇ ਪੁਲਿਸ ਤੋਂ ਦੂਰ ਹੁੰਦੀ ਜਾ ਰਹੀ ਹੈ।ਪੁਲਿਸ ਅਤੇ ਪਬਲਿਕ ਵਿੱਚ ਅਜਿਹੀਆਂ ਦੂਰੀਆਂ ਨੂੰ ਦੂਰ ਕਰਨ ਲਈ ਹੀ ਪੁਲਿਸ ਜਨਤਾ ਦੇ ਦਰਬਾਰ ਵਿੱਚ ਆ ਰਹੀ ਹੈ।ਉਹਨਾਂ ਕਿਹਾ ਕਿ ਨਸ਼ੇ ਦਾ ਵਪਾਰ ਕਰਨ ਵਾਲੇ ਸੋਦਾਗਰਾਂ ਬਾਰੇ ਉਹਨਾਂ ਤੱਕ ਜਾਣਕਾਰੀ ਪਹੁੰਚਾਈ ਜਾਵੇ, ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply