
ਛੇਹਰਟਾ, 12 ਨਵੰਬਰ (ਕੁਲਦੀਪ ਸਿੰਘ ਨੋਬਲ) ਸਥਾਨਕ ਹਰਿਕ੍ਰਿਸ਼ਨ ਨਗਰ ਨੋਜਵਾਨ ਸੇਵਕ ਸਭਾ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਦੀ ਦੇਖਰੇਖ ਹੇਂਠ ਮਹਾਮਾਈ ਦਾ ਸਲਾਨਾ ਜਾਗਰਣ ਕਰਵਾਇਆ ਗਿਆ। ਇਸ ਮੋਕੇ ਪਵਨ ਬੇਗਾਨਾ ਐਂਡ ਪਾਰਟੀ ਵਲੋਂ ਮਹਾਂਮਾਈ ਦੇ ਭਜਨਾਂ ਦਾ ਗੁਣਾਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਭਾਜਪਾ ਜਿਲਾ ਸਕੱਤਰ ਸਤੀਸ਼ ਬੱਲੂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚ ਕੇ ਮਹਾਂਮਾਈ ਦੇ ਚਰਨਾਂ ਵਿਚ ਹਾਜਰੀ ਭਰੀ । ਉਨਾਂ ਕਿਹਾ ਕਿ ਭਾਰਤ ਇਕ ਸਰਬ ਧਰਮ ਦੇਸ਼ ਹੈ ਤੇ ਹਰ ਇਕ ਨੂੰ ਆਪਣੀਆਂ ਪਰੰਪਰਾਵਾਂ ਅਨੁਸਾਰ ਵਿਚਰਨ ਦਾ ਹੱਕ ਹੈ, ਸਾਨੂੰ ਹਰ ਦਿਨ ਦਿਹਾੜਾ ਮਿਲ ਕੇ ਮਨਾਉਣਾ ਚਾਹੀਦਾ ਹੈ।ਨੋਜਵਾਨ ਸੇਵਕ ਸਭਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਸਤੀਸ਼ ਬੱਲੂ ਨੂੰ ਸਨਮਾਨ ਚਿੰਨ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਮਨਜੀਤ ਸਿੰਘ ਮਿੰਟਾ, ਪ੍ਰਦੀਪ ਸ਼ਰਮਾ, ਸ਼ਾਲੂ ਸ਼ਰਮਾ, ਅਮਿਤ ਦਵੇਸਰ, ਗੋਲਡੀ ਭਾਰਦਵਾਜ, ਵਰੂਣ ਕੁਮਾਰ, ਕ੍ਰਿਸ਼ਨਾ ਦੇਵਗਨ ਆਦਿ ਹਾਜ਼ਰ ਸਨ।