ਸੰਮੇਲਨ ਵਿੱਚ 5000 ਵਰਕਰ ਸ਼ਾਮਲ ਹੋਣਗੇ – ਪੀ. ਮੁਰਲੀ ਮਨੋਹਰ

ਅੰਮ੍ਰਿਤਸਰ, 12 ਨਵੰਬਰ (ਰੋਮਿਤ ਸ਼ਰਮਾ) – ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਨਸ਼ਾ ਮੁਕਤ ਭਾਰਤ ਦੀ ਮੁਹਿੰਮ ਅਰੰਭੇਗੀ।ਇਸ ਤੋਂ ਇਲਾਵਾ ਸਿਖਿਆ ਦੇ ਮੌਜੂਦਾ ਹਾਲਾਤ, ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਕਈ ਹੋਰ ਅਜਿਹੇ ਮਤੇ ਪ੍ਰੀਸ਼ਦ ਦੇ ਸੰਮੇਲਨ ਦੌਰਾਨ ਪਾਸ ਕੀਤੇ ਜਾਣਗੇ।ਇਹ ਜਾਣਕਾਰੀ ਪ੍ਰੀਸ਼ਦ ਦੇ ਰਾਸ਼ਟਰੀ ਜਨ: ਸਕਤਰ ਸ੍ਰੀ ਹਰਿ ਬੋਰੀਕਰ ਨੇ ਪੱਤਰਕਾਰਾਂ ਨਾਲ ਹੱਲਬਾਤ ਕਰਦਿਆਂ ਦਿਤੀ। ਇਸ ਮੌਕੇ ਉਨਾਂ ਦੇ ਨਾਲ ਰਾਸ਼ਟਰੀ ਪ੍ਰਧਾਨ ਪੀ. ਮੁਰਲੀ ਮਨੋਹਰ, ਪ੍ਰਦੇਸ਼ ਪ੍ਰਧਾਨ ਡਾ. ਕ੍ਰਿਸ਼ਨ ਗੋਪਾਲ, ਅਤੇ ਪ੍ਰਦੇਸ਼ ਜਨ: ਸਕੱਤਰ ਅਮਨਪ੍ਰੀਤ ਗੁਰੂ ਵੀ ਮੌਜੂਦ ਸਨ।
ਰਾਸ਼ਟਰੀ ਪ੍ਰਧਾਨ ਪੀ. ਮੁਰਲੀ ਮਨੋਹਰ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸੰਮੇਲਨ ਕਰਨ ਦਾ ਉਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਵਿੱਚ 5000 ਵਰਕਰ ਸ਼ਾਮਲ ਹੋਣਗੇ।
Punjab Post Daily Online Newspaper & Print Media