Wednesday, August 26, 2026

ਸਿਖਿਆ ਮੰਤਰੀ ਦਾ ਮਹਿਕਮਾ ਖੁੱਸਣ ‘ਤੇ ਬੇਰੁਜ਼ਗਾਰਾਂ ਨੇ ਪੁਟਿਆ ਮੋਰਚਾ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਸਥਾਨਕ ਹਰੀਪੁਰਾ ਬਸਤੀ ਵਿਖੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ 31 ਦਸੰਬਰ 2020 ਤੋਂ ਚੱਲਦਾ ਆ ਰਿਹਾ ਬੇਰੁਜ਼ਗਾਰਾਂ ਦਾ ਸਾਂਝਾ ਮੋਰਚਾ ਆਖਿਰ ਕਰੀਬ 9 ਮਹੀਨਿਆਂ ਮਗਰੋਂ ਮੰਤਰੀ ਦਾ ਮਹਿਕਮਾ ਖੁੱਸਣ ਕਾਰਨ ਚੁੱਕ ਲਿਆ ਗਿਆ।ਜਿਕਰਯੋਗ ਹੈ ਕਿ ਬੇਰੁਜ਼ਗਾਰ ਸਾਂਝੇ ਮੋਰਚੇ (ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼, ਪੀ.ਟੀ.ਆਈ 646 ਯੂਨੀਅਨ, ਆਲ ਪੰਜਾਬ ਡੀ.ਪੀ.ਆਈ 873 ਯੂਨੀਅਨ, ਆਰਟ ਐਂਡ ਕਰਾਫਟ ਯੂਨੀਅਨ) ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਨੇ 31 ਦਸੰਬਰ 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਘਿਰਾਉ ਦਾ ਐਲਾਨ ਕੀਤਾ ਸੀ।ਪ੍ਰੰਤੂ ਬੇਰੁਜ਼ਗਾਰ ਸਥਾਨਕ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਐਨ ਕੋਠੀ ਦੇ ਗੇਟ ‘ਤੇ ਬੈਠ ਗਏ ਸਨ।ਇਸ ਦੌਰਾਨ ਸਿੱਖਿਆ ਮੰਤਰੀ ਇੱਕ ਦਿਨ ਵੀ ਆਪਣੀ ਕੋਠੀ ਪਹੁੰਚ ਨਹੀਂ ਸਕੇ। ਬੇਰੁਜ਼ਗਾਰਾਂ ਵਲੋਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਕਰੀਬ ਤਿੰਨ ਦਰਜਨ ਪਿੰਡਾਂ ਵਿੱਚ ਨਾਅਰੇ ਲਿਖਣ ਤੇ ਅਰਥੀਆਂ ਫੂਕਣ ਦੀ ਮੁਹਿੰਮ ਚਲਾਉਣ ਦੇ ਨਾਲ ਨਾਲ ਇਕ ਦਰਜਨ ਤੋਂ ਵੱਧ ਪਿੰਡਾਂ ‘ਚ  ਸਿੱਖਿਆ ਮੰਤਰੀ ਦਾ ਘਿਰਾਓ ਕੀਤਾ।ਇਸ ਦੌਰਾਨ ਅਨੇਕਾਂ ਵਾਰ ਬੇਰੁਜ਼ਗਾਰਾਂ ਨੂੰ ਵੱਖ-ਵੱਖ ਥਾਣਿਆਂ ਵਿੱਚ ਡੱਕਿਆ ਜਾਂਦਾ ਰਿਹਾ।
                     ਇਸ ਸਬੰਧੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ ਸਿੰਘ ਨਾਭਾ, ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਸਿੱਖਿਆ ਮੰਤਰੀ ਦਾ 9 ਮਹੀਨੇ ਆਪਣੀ ਕੋਠੀ ਤੋਂ ਦੂਰ ਰਹਿਣਾ ਅਤੇ ਮੰਤਰੀ ਦਾ ਸਿੱਖਿਆ ਮਹਿਕਮਾ ਖੁੱਸ ਜਾਣਾ ਇਹ ਬੇਰੁਜ਼ਗਾਰਾਂ ਦੀ ਵੱਡੀ ਪ੍ਰਾਪਤੀ ਹੈ।
                   ਇਸ ਮੌਕੇ ਲਫਜ਼ਦੀਪ ਸਿੰਘ, ਹਰਬੰਸ ਸਿੰਘ ਦਾਨਗੜ੍ਹ, ਸ਼ਸ਼ਪਾਲ ਸਿੰਘ, ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਰਵਿੰਦਰ ਸਿੰਘ ਮੂਲਾ ਸਿੰਘ ਵਾਲਾ, ਗੁਰਸੰਤ ਸਿੰਘ, ਹਰਦਮ ਸਿੰਘ, ਅਮਨ ਸੇਖਾ, ਨਿੱਕਾ, ਲੱਡਾ, ਗੁਰਵਿੰਦਰ ਸਿੰਘ, ਸੰਦੀਪ ਨਾਭਾ, ਕੁਲਵੰਤ ਲੌਂਗੋਵਾਲ, ਜੱਗੀ ਜੋਧਪੁਰ, ਹਰਦੇਵ ਸਿੰਘ ਨਾਭਾ, ਉਪਿੰਦਰਜੀਤ ਛਾਜ਼ਲੀ, ਰੁਖਸਾਨਾ ਖਾਨ, ਗਗਨਦੀਪ ਭਾਦਸੋਂ, ਵਰਿੰਦਰ ਡਕੌਂਦਾ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …