ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਮਹਾਰਾਸ਼ਟਰ ਤੋਂ ਰੋਜਗਾਰ ਗਾਰੰਟੀ ਅਤੇ ਬਾਗਬਾਨੀ ਮੰਤਰੀ ਸੰਦੀਪਨ ਭੂਮਰੇ ਅਤੇ ਨਾਲ ਆਏ ਵਫਦ ਦਾ ਅੱਜ ਸ਼੍ਰੀ
ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਏਅਰਪੋਰਟ ‘ਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ਼੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ ਅਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਉਨਾਂ ਦੱਸਿਆ ਕਿ ਉਕਤ ਵਫਦ ਪੰਜਾਬ ਦੇ ਬਾਗਬਾਨੀ ਖੇਤਰ ਵਿੱਚ ਚੱਲ ਰਹੀਆਂ ਨਵੀਨਤਮ ਤਕਨੀਕਾਂ ਅਤੇ ਅਗਾਂਹਵਧੂ ਕਿਸਾਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਲੈਣ ਲਈ ਸਟਡੀ ਟੂਰ ਤਹਿਤ 3 ਤੋਂ 5 ਅਕਤੂਬਰ ਤੱਕ ਪੰਜਾਬ ਦੇ ਦੌਰੇ ‘ਤੇ ਆਇਆ ਹੈ।
ਡਾਇਰੈਕਟਰ ਬਾਗਬਾਨੀ ਵਲੋਂ ਆਏ ਵਫਦ ਨੂੰ ਦੱਸਿਆ ਗਿਆ ਕਿ ਪੰਜਾਬ ਵਿਚੋਂ ਜਿਲ੍ਹਾ ਅੰਮਿ੍ਰਤਸਰ ਵਿੱਚ ਨਾਸ਼ਪਾਤੀ ਦੀ ਖੇਤੀ ਵੱਡੇ ਪੱਧਰ ‘ਤੇ ਹੋ ਰਹੀ ਹੈ ਅਤੇ ਕਿਸਾਨ ਨਾਸ਼ਪਾਤੀ ਤੋਂ ਵਧੀਆ ਮੰਡੀਕਰਨ ਕਰਕੇ ਚੌਖੀ ਆਮਦਨ ਕਮਾ ਰਹੇ ਹਨ।ਨਾਖਾਂ ਦੇ ਬਾਗਾਂ ਦਾ ਜਿਆਦਾ ਰਕਬਾ ਜਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਵਿਖੇ ਹੋਣ ਕਰਕੇ ਅੰਮ੍ਰਿਤਸਰ ਵਿਖੇ ਇੱਕੋ ਛੱਤ ਥੱਲੇ ਨਾਖ ਕਾਸ਼ਤਕਾਰਾਂ ਨੂੰ ਲੋੜੀਦੀਆਂ ਸਹੂਲਤਾਂ ਦੇਣ ਲਈ ਇੱਕ ਨਾਖ ਅਸਟੇਟ ਸਥਾਪਿਤ ਕੀਤੀ ਗਈ ਹੈ।ਜਿਥੇ ਜਲਦੀ ਹੀ ਇੱਕ ਮਿੱਟੀ ਪੱਤਾ ਪਰਖ ਲੈਬਾਟਰੀ ਬਣਾਈ ਜਾਵੇਗੀ।ਜਿਮੀਂਦਾਰ ਆਪਣੀ ਜਮੀਨ ਦੀ ਮਿੱਟੀ ਅਤੇ ਬਾਗਾਂ ਦੇ ਪੱਤੇ ਲੋੜੀਦੇ ਪੋਸ਼ਟਿਕ ਤੱਤਾਂ ਲਈ ਟੈਸਟ ਕਰਵਾ ਸਕਣਗੇ।
ਡਾਇਰੈਕਟਰ ਬਾਗਬਾਨੀ ਪੰਜਾਬ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਦੇ ਸਨਮੁੱਖ ਬਾਗਬਾਨੀ ਵਿਭਾਗ ਫਸਲੀ ਵਿਭਿਨੰਤਾ ਲਿਆਉਣ ਲਈ ਵਚਨਬੱਧ ਹੈ ਅਤੇ ਘੱਟ ਪਾਣੀ ਲੈਣ ਕਰਕੇ ਬਾਗਬਾਨੀ ਫਸਲਾਂ ਫਸਲੀ ਵਿਭਿਨੰਤਾ ਲਈ ਢੁੱਕਵਾ ਉਪਬੰਦ ਹੈ।ਉਹਨਾਂ ਨੇ ਜਿਮੀਂਦਾਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬਾਗ ਲਗਾਏ ਜਾਣ।ਜਿਸ ਨਾਲ ਉਹਨਾਂ ਦੀ ਆਮਦਨ ਵੀ ਵਧੇਗੀ ਅਤੇ ਧਰਤੀ ਹੇਠਲੇ ਪਾਣੀ ਦਾ ਬਚਾਅ ਵੀ ਹੋ ਸਕੇਗਾ।
ਇਸ ਮੌਕੇ ਗੁਰਿੰਦਰ ਸਿੰਘ ਧੰਜ਼ਲ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ, ਕਰੁਨ ਸਾਗਰ ਡਿਪਟੀ ਡਾਇਰੈਕਟਰ ਬਾਗਬਾਨੀ, ਮੁੱਖ ਦਫਤਰ ਐਸ.ਏ.ਐਸ ਨਗਰ, ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ ਅਸਟੇਟ, ਰਵੀਪਾਲ ਸਿੰਘ, ਸੁਖਵਿੰਦਰ ਸਿੰਘ, ਸੁਖਪਾਲ ਸਿੰਘ ਬਾਗਬਾਨੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਭਾਗ ਦਾ ਸਟਾਫ ਵੀ ਹਾਜ਼ਰ ਸੀ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media