ਨਵਾਂਸ਼ਹਿਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ
ਦੇਣ ਦੀ ਸਹੂਲਤ ਤਹਿਤ ਅੱਜ ਹਲਕਾ ਨਵਾਂਸ਼ਹਿਰ ਦੀ ਜਲਵਾਹਾ ਸੁਸਾਇਟੀ ਦੇ 101 ਲਾਭਪਾਤਰੀਆਂ ਨੂੰ 2055827 ਰੁਪਏ ਦੇ ਚੈਕ ਤਕਸੀਮ ਕੀਤੇ।
ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ।
ਪੰਜਾਬ ਸਰਕਾਰ ਕਿਸਾਨਾਂ, ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਦੀ ਜ਼ਿੰਦਗੀ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਰਹੀ ਹੈ।
ਇਸ ਮੌਕੇ ਡਾ.ਕਮਲਜੀਤ ਲਾਲ ਐਮ.ਸੀ/ ਚੇਅਰਮੈਨ, ਕਰਨੈਲ ਸਿੰਘ ਅਟਾਰੀ ਸੰਮਤੀ ਮੈਂਬਰ, ਕੁਲਵੀਰ ਸਿੰਘ ਸ਼ਾਹਪੁਰ, ਗੁਰਬਚਨ ਸਿੰਘ ਸੰਮਤੀ ਮੈਂਬਰ, ਗੁਰਦੀਪ ਸਿੰਘ ਸੁਸਾਇਟੀ ਮੇਨੈਜਰ, ਹਰਵਿੰਦਰ ਸਿੰਘ ਸੈਕਟਰੀ, ਜੀਤ ਰਾਮ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਖਾਲਸਾ, ਚਰਨ ਸਿੰਘ, ਪਵਨਜੀਤ ਸਿੰਘ ਲੰਬਰੜਦਾਰ, ਬਲਦੇਵ ਰਾਜ ਸ਼ਾਮਿਲ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media