ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਵੱਲੋਂ ਮਗਨਰੇਗਾ ਸਕੀਮ ਅਧੀਨ ਠੇਕੇ ਤੇ ਅਧਾਰ ਤੇ ਭਰਤੀ ਲਈ
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਦਫ਼ਤਰ ਅੰਮ੍ਰਿਤਸਰ ਜੋ ਅਰਜੀਆਂ ਪ੍ਰਾਪਤ ਕੀਤੀਆਂ ਗਈਆਂ ਸਨ।ਉਸ ਸਬੰਧੀ ਗ੍ਰਾਮ ਰਜ਼ਗਾਰ ਸੇਵਕਾਂ ਦੀ ਅਸਾਮੀ ਦੀਆਂ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਜੋ ਕਿ ਵੈਬਸਾਈਟ amritsar.nic.in ਤੇ ਅੱਪਲੋਡ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਅਯੋਗ ਉਮੀਦਵਾਰ 14 ਅਕਤੂਬਰ 2021 ਨੂੰ ਸ਼ਾਮ 4:00 ਵਜੇ ਤੱਕ ਮਗਨਰੇਗਾ ਸ਼ਾਖਾ ਪਹਿਲੀ ਮੰਜਿਲ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਵਿਖੇ ਲਿਖਤੀ ਤੌਰ ‘ਤੇ ਸਬੂਤਾਂ ਸਮੇਤ ਆਪਣਾ ਇਤਰਾਜ਼ ਦਰਜ਼ ਕਰਵਾ ਸਕਦੇ ਹਨ।ਜੇਕਰ ਉਕਤ ਮਿਤੀ ਅਤੇ ਸਮੇਂ ਤੱਕ ਅਯੋਗ ਉਮੀਦਵਾਰ ਲਿਖਤੀ ਤੌਰ ‘ਤੇ ਆਪਣੇ ਇਤਰਾਜ਼ ਦਰਜ਼ ਨਹੀਂ ਕਰਵਾਉਂਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਇਸ ਦਫ਼ਤਰ ਵਲੋਂ ਉਹਨਾਂ ਦੀ ਅਯੋਗਤਾ ਸਬੰਧੀ ਉਸ ਨੂੰ ਕੋਈ ਇਤਰਾਜ਼ ਨਹੀਂ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media