
ਅੰਮ੍ਰਿਤਸਰ, ੧੩ ਨਵੰਬਰ (ਰੋਮਿਤ ਸ਼ਰਮਾ)- ਮੈਂ ਪੂਰੀ ਅਥਾਰੀਟੀ ਨਾਲ ਗੱਲ ਕਰ ਰਿਹਾ ਹਾਂ ਕਿ ਅਸੀਂ ਆਪਣੇ ਮੰਤਰੀ ਦੀ ਵਿਜਿਲੈਂਸ ਹੀ ਨਹੀ ਸੀ.ਬੀ.ਆਈ ਦੀ ਇੰਕੁਆਰੀ ਲਈ ਵੀ ਤਿਆਰ ਹਾਂ ਕੀ ਅਕਾਲੀ ਦਲ ਵੀ ਆਪਣੇ ਮੰਤਰੀਆਂ ਦੀ ਵੀ ਸੀ. ਬੀ. ਆਈ ਇੰਕੁਆਰੀ ਲਈ ਤਿਆਰ ਹੈ।ਜੇਕਰ ਸ਼੍ਰੀ ਅਨਿਲ ਜੋਸ਼ੀ ਦੇ ਕੋਈ ਇਸ ਵੀ ਕੁਰੱਪਸ਼ਨ ਦਾ ਚਾਰਜ ਸਾਬਿਤ ਹੁੰਦਾ ਹੈ ਤਾਂ ਉਹ ਤੁਰੰਤ ਅਸਤੀਫਾ ਦੇਣ ਨੂੰ ਤਿਆਰ ਹਨ ਪਰ ਕੀ ਅਕਾਲੀ ਦਲ ਦੇ ਮੰਤਰੀਆਂ ‘ਤੇ ਵੀ ਇਹ ਗੱਲ ਲਾਗੂ ਹੁੰਦੀ ਹੈ।
ਜਿਹੜੇ ਅਰੋਪਾਂ ਅਕਾਲੀ ਦਲ ਨੇ ਲਾਏ ਹਨ ਕਿ ਸ਼੍ਰੀ ਅਨਿਲ ਜੋਸ਼ੀ ਨੇ ਲੋਕਲ ਬਾਡੀ ਨੂੰ ਪ੍ਰਾਈਵਟ ਲਿਮ. ਕੰਪਨੀ ਬਣਾ ਲਿਆਂ ਹੈ।ਸਾਰੇ ਪੰਜਾਬ ਨਿਵਾਸੀ ਜਾਣਦੇ ਹਨ ਕਿ ਕਿਨ੍ਹੇ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਤੇ ਸਾਰੇ ਪੰਜਾਬ ਨੂੰ ਪ੍ਰਾਈਵਟ ਲਿਮ. ਕੰਪਨੀ ਬਣਾਇਆ ਹੈ।ਡਰੱਗ ਮਾਫੀਆ ਤੇ ਉਹਨਾਂ ਦੇ ਪਾਲਨਹਾਰਾਂ ਦੀ ਵੀ ਸੀ. ਬੀ. ਆਈ ਜਾਂਚ ਅਕਾਲੀ ਦਲ ਦੇ ਮੰਤਰੀਆਂ ਨੂੰ ਕਰਵਾਉਣੀ ਚਾਹੀਦੀ ਹੈ।
ਸਾਰੇ ਪੰਜਾਬ ਵਿਚ ਰੇਤ ਬਜਰੀ ਦੀ ਲੁੱਟ, ਸ਼ਰਾਬ ਦੀ ਲੁੱਟ, ਟਰਾਂਸਪੋਰਟ, ਰੀਅਲ ਇਸਟੇਟ ਦਾ ਧੰਦਾ, ਪੰਜਾਬ ਦਾ ਕਿਹੜਾ ਪਰਿਵਾਰ ਕਰ ਰਿਹਾ ਹੈ, ਪੰਜਾਬ ਦੇ ਲੋਕ ਭਲੀ ਭਾਂਤੀ ਜਣਦੇ ਹਨ।ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਜਿਹੜੇ ਅਕਾਲੀ ਦਲ ਨੇ ਅਰੋਪ ਲਾਏ ਹਨ। ਇਹਨਾਂ ਅਰੋਪਾਂ ਦੀ ਵਿਜਿਲੈਂਸ ਤੋਂ ਇਲਾਵਾ ਸੀ.ਬੀ.ਆਈ ਜਾਂਚ ਕਰਵਾਉਣ ਨੂੰ ਤਿਆਰ ਹਾਂ ਪਰ ਨਾਲ ਦੇ ਨਾਲ ਸਾਰੇ ਅਕਾਲੀ ਮੰਤਰੀਆਂ ਦੀ ਵੀ ਸੀ. ਬੀ. ਆਈ ਜਾਂਚ ਕਰਵਾਈ ਜਾਵੇ।ਇਸ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਦੀ ਅੱਤਵਾਦ ਦੇ ਸਮੇਂ ਦੀ ਪਿਛੋਕੜ ਅਤੇ ਇਸਦੀ ਜਾਇਦਾਦ, ਇਸ ਵੱਲੋ ਪ੍ਰਾਪਰਟੀਆਂ ਤੇ ਕੀਤੇ ਕਬਜਿਆਂ ਦੀ ਤੇ ਇਹਦੇ ਪਿਛਲੇ ਸਕੇਮਾਂ ਦੀ ਵੀ ਸੀ. ਬੀ. ਆਈ ਜਾਂਚ ਕਰਵਾਈ ਜਾਵੇ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media