ਕਪੂਰਥਲਾ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਪੁਲਿਸ ਵਲੋਂ ਵੱਖ-
ਵੱਖ ਮੁਕੱਦਮਿਆਂ ਵਿੱਚ ਬਰਾਮਦ ਜਿੰਨਾਂ ਵਾਹਣਾਂ ਦਾ ਮਾਨਯੋਗ ਅਦਾਲਤ ਵਲੋਂ ਨਿਪਟਾਰਾ ਕਰਨ ਦਾ ਹੁਕਮ ਹੋਇਆ ਹੈ।ਇਹ 415 ਵਹੀਕਲ ਵੱਖ-ਵੱਖ ਥਾਣਿਆਂ ਤੇ ਪੁਲਿਸ ਲਾਈਨ ਕਪੂਰਥਲਾ ਵਿੱਚ ਮੌਜ਼ੂਦ ਹਨ, ਉਨਾਂ ਨੂੰ ਖੁੱਲੀ ਬੋਲੀ ਰਾਹੀਂ ਨਿਲਾਮ ਕੀਤਾ ਜਾਵੇਗਾ।ਇਹਨਾਂ ਵਹਾਣਾਂ ਦਾ ਵੇਰਵਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀ ਵੈਬਸਾਈਟ ਕੳਪੁਰਟਹੳਲੳਪੋਲਚਿੲ.ਗੋਵ.ਨਿ ‘ਤੇ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਇਹਨਾਂ ਵਹੀਕਲਾਂ ਸਬੰਧੀ ਪਬਲਿਕ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ 6 ਮਹੀਨੇ ਦੇ ਅੰਦਰ-ਅੰਦਰ ਜੇਕਰ ਕੋਈ ਵੀ ਵਿਅਕਤੀ ਇਤਰਾਜ਼ ਪੇਸ਼ ਨਹੀਂ ਕਰਦਾ ਤਾਂ ਵਾਹਣ ਜਿਸ ਜਗ੍ਹਾ ਅਤੇ ਜਿਸ ਸਥਿਤੀ ਵਿੱਚ ਪਏ ਹਨ, ਉਸ ਤਰ੍ਹਾਂ ਹੀ ਸੌਂਪੇ ਜਾਣਗੇ।ਨਿਲਾਮੀ ਸਮੇਂ ਵਹੀਕਲਾਂ ਦੀ ਗਿਣਤੀ ਵਿੱਚ ਵਾਧਾ-ਘਾਟਾ ਕੀਤਾ ਜਾਣਾ ਗਠਿਤ ਕਮੇਟੀ ਦੇ ਅਧਿਕਾਰ ਅੰਦਰ ਹੋਵੇਗਾ, ਨਿਲਾਮੀ ਉਪਰੰਤ ਕਿਸੇ ਵੀ ਵਹੀਕਲ ਦੀ ਮਹਿਕਮਾ ਪੁਲਿਸ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਅਤੇ ਨਿਲਾਮੀ ਦੀਆਂ ਸ਼ਰਤਾਂ ਮੌਕੇ ‘ਤੇ ਹੀ ਦੱਸੀਆਂ ਜਾਣਗੀਆਂ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media