ਸੰਗਰੂਰ, 8 ਅਕਤੂਬਰ (ਜਗਸੀਰ ਲੌਂਗੋਵਾਲ) – ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਤਪ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਨਾਭਾ ਗੇਟ ਸੰਗਰੂਰ ਵਲੋਂ
ਸੀਨੀਅਰ ਮੈਡੀਕਲ ਅਫਸਰ ਬਲਜੀਤ ਸਿੰਘ ਦੇ ਸਹਿਯੋਗ ਨਾਲ ਤਪ ਅਸਥਾਨ ਨਾਭਾ ਗੇਟ ਵਿਖੇ ਕਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਬਚਾਅ ਲਈ ਕੋਰੋਨਾ ਵੈਕਸੀਨੇਸਨ ਕੈਂਪ ਲਗਾਇਆ ਗਿਆ।ਜਿਸ ਵਿਚ ਡਾ. ਸੁਰਭੀ ਕਟਿਆਲ, ਏ.ਐਨ.ਐਮ ਸ੍ਰ੍ਰੀਮਤੀ ਹਰਿੰਦਰ ਕੌਰ, ਆਸ਼ਾ ਵਰਕਰ ਸ਼੍ਰੀਮਤੀ ਹੇਮਾ ਰਾਣੀ ਅਤੇ ਰਾਜ ਰਾਣੀ ਵਲੋਂ 120 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ।ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜਬੀਰ ਸਿੰਘ ਸਿਬੀਆ ਅਤੇ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ ਵਲੋਂ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ, ਜਦਕਿ ਗੁਰਵਿੰਦਰ ਸਿੰਘ ਖੰਗੂੜਾ, ਮਾਸਟਰ ਗੁਰਮੇਲ ਸਿੰਘ, ਮੈਨੇਜਰ ਰਾਜਨ ਸ਼ਰਮਾ, ਪੰਡਿਤ ਸੰਤੋਸ਼ ਅਤੇ ਪੰਡਿਤ ਬਜਰੰਗੀ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ।
ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਰਾਜ ਕੁਮਾਰ ਅਰੋੜਾ, ਭਾਈ ਗੁਰਦਾਸ ਇੰਸਟੀਚਿਊਟ ਤੇ ਜਪਹਰ ਸਕਿਲ ਡਿਵੈਲਪਮੈਂਟ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਅਤੇ ਦੁਰਗਾ ਸੇਵਾ ਦਲ ਸੰਗਰੂਰ ਦੇ ਪ੍ਰਧਾਨ ਸਰੂਪ ਸਿੰਗਲਾ ਵਲੋਂ ਸੰਗਤਾਂ ਨੂੰ ਟੀਕਾਕਰਨ ਕਰਵਾਉਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਸੰਜੀਵ ਕੁਮਾਰ ਟੋਨੀ, ਬਲਜਿੰਦਰ ਸ਼ਰਮਾ, ਕਮਲ ਸਚਦੇਵਾ, ਭੁਪਿੰਦਰ ਕੁਮਾਰ ਬੰਟੀ, ਮਲਕੀਤ ਸਿੰਘ, ਅੰਕੁਸ਼ ਸਿੰਗਲਾ, ਵਿਸ਼ਾਲ ਵਰਮਾ, ਰਾਜਿੰਦਰ ਕੁਮਾਰ, ਬਲਵਿੰਦਰ ਸਿੰਘ ਮੁੰਦਰੀ, ਵਿਕਰਮ ਸੈਣੀ, ਕਰਨਵੀਰ ਸਿੰਘ ਅਤੇ ਹੋਰ ਸੇਵਾ ਦਲ ਦੇ ਮੈਂਬਰਾਂ ਵਲੋਂ ਸੇਵਾ ਨਿਭਾਈ ਗਈ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media