Saturday, May 30, 2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਮੈਂਟਲ ਹੈਲਥ ਦਿਵਸ ‘ਤੇ ਸੈਮੀਨਾਰ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਹਰਪੀ੍ਰਤ ਕੌਰ ਰੰਧਾਵਾ ਵਲੋਂ ਸਰਕਾਰੀ ਮੈਂਟਲ ਹਸਪਤਾਲ ਦਾ ਦੌਰਾ ਕੀਤਾ ਗਿਆ।ਸ਼੍ਰੀ ਪੁਸਪਿੰਦਰ ਸਿੰਘ, ਚੀਫ ਜੁਡੀਸ਼ਿਅਲ ਮੈਜਿਸਟਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ, ਡਾਕਟਰ ਸਵਿੰਦਰ ਸਿੰਘ ਡਾਇਰੈਕਟਰ ਮੈਂਟਲ ਹਸਪਤਾਲ ਅਤੇ ਹੋਰ ਡਾਕਟਰ ਵੀ ਮੌਜ਼ੂਦ ਸਨ।
                 ਮੈਂਟਲ ਹੈਲਥ ਦਿਵਸ ਦੇ ਮੌਕੇ ‘ਤੇ ਪੈਨ ਇੰਡੀਆ ਜਾਗਰੁਕਤਾ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ।ਇਸ ਸਮੇਂ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਦਿਮਾਗੀ ਤੌਰ ‘ਤੇ ਬਿਮਾਰ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਜਾਂ ਭੇਦ-ਭਾਵ ਨਹੀਂ ਕਰਨਾ ਚਾਹੀਦਾ।ਉਹਨਾਂ ਨੂੰ ਸਮਾਜ ਤੋਂ ਵੱਖ ਨਹੀ ਕੀਤਾ ਜਾਣਾ ਚਾਹੀਦਾ।ਦਿਮਾਗੀ ਤੌਰ ‘ਤੇ ਬਿਮਾਰ ਵਿਅਕਤੀ ਦਾ ਇਲਾਜ਼ ਸੰਭਵ ਹੈ।
                     ਡਾਇਰੈਕਟਰ ਡਾਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਜੋ ਵਿਅਕਤੀ ਜਾਂ ਮਰੀਜ਼ ਇਲਾਜ਼ ਤੋਂ ਬਾਅਦ ਠੀਕ ਹੋ ਜਾਂਦਾ ਹੈ।ਪਰੰਤੁ ਉਸ ਦੇ ਪਿੱਛੇ ਕੋਈ ਵੀ ਪਰਿਵਾਰਕ ਮੈਂਬਰ ਜਾਂ ਉਹਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀ ਹੁੰਦਾ, ਉਹਨਾਂ ਵਾਸਤੇ ਜਲਦ ਹੀ ਇਕ ਹਾਫ-ਵੇ ਹਾਮ ਮੈਟਲ ਹਸਪਤਾਲ ਦੇ ਨੇੜੇ ਹੀ ਖੁੱਲਣ ਜਾ ਰਿਹਾ ਹੈ।
                ਉਨਾਂ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂੳਤਸਵ ਅਤੇ ਲੀਗਲ ਸਰਵਿਸਜ਼ ਹਫਤੇ ਦੇ ਤਹਿਤ ਅੰਮ੍ਰਿਤਸਰ ਵਿੱਚ ਵੱਖ-ਵੱਖ ਜਗ੍ਹਾ, ਪਿੰਡਾਂ ਵਿੱਚ ਵੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਰਾਹੀਂ ਆਮ ਜਨਤਾ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੀਆਂ ਸਕੀਮਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਕਾਨੂੰਨੀ ਸੇਵਾਵਾਂ ਦੇ ਟੋਲ ਫਰੀ ਨੰਬਰ 1968 ਬਾਰੇ ਵੀ ਦੱਸਿਆ ਗਿਆ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …