ਡੇਂਗੂ ਦੇ ਮਰੀਜ਼ਾਂ ਨਾਲ ਵੀ ਕੀਤੀ ਗੱਲਬਾਤ
ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਡੇਂਗੂ ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਹਸਪਤਾਲ ਦੀ ਕੀਤੀ
ਚੈਕਿੰਗ ਦੌਰਾਨ ਉਨਾਂ ਡੇਂਗੂ ਦੇ ਮਰੀਜ਼ਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਪਤਾ ਲਗਾਉਣ ਲਈ ਡੇਂਗੂ ਵਾਰਡ ਦਾ ਦੌਰਾ ਕੀਤਾ।ਉਨਾਂ ਕਿਹਾ ਕਿ ਇਹ ਹਦਾਇਤ ਕੀਤੀ ਹੈ ਕਿ ਵਿਭਾਗ ਦੇ ਸੈਕਟਰੀ, ਡਾਇਰੈਟਰ, ਜਾਇੰਟ ਡਾਇਰੈਕਟ ਹਫਤੇ ਵਿਚ 2-2 ਦਿਨ ਫੀਲਡ ਵਿੱਚ ਲਗਾ ਕੇ ਜਿਥੇ ਜਾਂਚ ਕਰਨਗੇ, ਉਥੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣਗੇ।ਸੋਨੀ ਇਸ ਦੌਰੇ ਦੌਰਾਨ 50 ਦੇ ਕਰੀਬ ਮਰੀਜ਼ਾਂ ਨੂੰ ਮਿਲੇ ਅਤੇ ਉਨਾਂ ਨਾਲ ਹਸਪਤਾਲ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ।ਜਿਸ ਵਿੱਚ ਕੋਈ ਕੁਤਾਹੀ ਕਿਧਰੇ ਨਹੀਂ ਮਿਲੀ ਤੇ ਨਾ ਹੀ ਕਿਸੇ ਨੇ ਕੋਈ ਸ਼ਿਕਾਇਤ ਕੀਤੀ। ਉਨਾਂ ਇਸ ਪ੍ਰਬੰਧ ਉਤੇ ਸੰਤਸ਼ੁਟੀ ਕਰਦੇ ਸਿਵਲ ਸਰਜਨ ਅੰਮ੍ਰਿਤਸਰ ਤੇ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੱਤੀ।ਉਨਾਂ ਕਿਹਾ ਕਿ ਸਾਡੇ ਕੋਲ ਹਰੇਕ ਤਰਾਂ ਦੇ ਪ੍ਰਬੰਧ ਹਨ, ਮੈਂ ਹਸਪਤਾਲ ਦੀ ਲੈਬਾਰਟਰੀ ਵੀ ਚੈਕ ਕੀਤੀ ਹੈ ਅਤੇ ਕਿਸੇ ਤਰਾਂ ਦੀ ਕੁਤਾਹੀ ਕਿਧਰੇ ਵਿਖਾਈ ਨਹੀਂ ਦਿੱਤੀ।
ਇਸ ਮੌਕੇ ਵਿਭਾਗ ਦੇ ਸੈਕਟਰੀ ਵਿਕਾਸ ਗਰਗ, ਐਮ.ਡੀ ਅਮਿਤ ਕੁਮਾਰ, ਡਾਇਰੈਕਟਰ ਅੰਦੇਸ਼ ਕੰਗ, ਸਿਵਲ ਸਰਜਨ ਡਾ. ਚਰਨਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media