Sunday, September 13, 2026

ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਕਿਲਾ ਟੇਕ ਸਿੰਘ ਸਕੂਲ ਜੇਤੂ

ਸਿਖਿਆ ਬਲਾਕ ਬਟਾਲਾ 1 ਵਿਖੇ ਕਰਵਾਏ ਮੁਕਾਬਲਿਆਂ ਵਿਚ ਜੇਤੂ ਟੀਮ ਨਾਲ ਪ੍ਰਿੰਸੀਪਲ ਜਸਬੀਰ ਕੌਰ ਜੈਤੋਸਰਜਾ ਤੇ ਹੋਰ ਸਟਾਫ ਮੈਬਰ।
ਸਿਖਿਆ ਬਲਾਕ ਬਟਾਲਾ 1 ਵਿਖੇ ਕਰਵਾਏ ਮੁਕਾਬਲਿਆਂ ਵਿਚ ਜੇਤੂ ਟੀਮ ਨਾਲ ਪ੍ਰਿੰਸੀਪਲ ਜਸਬੀਰ ਕੌਰ ਜੈਤੋਸਰਜਾ ਤੇ ਹੋਰ ਸਟਾਫ ਮੈਬਰ।

ਬਟਾਲਾ, 13 ਨਵੰਬਰ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ, ਸਿਖਿਆ ਵਿਭਾਗ ਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ, ਜਿਲਾ ਸਾਂਇੰਸ ਸੁਪਰਵਾਈਜਰ ਦੇ ਦਿਸਾ ਨਿਰਦੇਸਾਂ ਦੀ ਰੋਸਨੀ ਵਿਚ ਬਟਾਲਾ ਸਿਖਿਆ ਬਲਾਕ 1 ਦੇ ਪ੍ਰਸਨੋਤਰੀ ਮੁਕਾਬਲੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਕਰਵਾਏ ਗਏ।ਇਹਨਾ ਮੁਕਾਬਲਿਆਂ ਵਿਚ ਬਲਾਕ ਦੇ ਵੱਖ ਵੱਖ ਸਕੂਲਾਂ ਨੇ ਭਾਂਗ ਲਿਆ।ਬਟਾਲਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਿਲਾ ਟੇਕ ਸਿਘ  ਨੇ ਇਹਨਾ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕੀਤੀ।ਜਿਕਰਯੋਗ ਹੈ ਕਿ ਸਾਇੰਸ, ਟਰੈਫਿਕ ਨਿਯਮਾ, ਆਮ ਗਿਆਨ ਦੀ ਪ੍ਰੀਖਿਆ ਦੇ ਪ੍ਰਸਨਾ ਦਾ ਮੁਕਾਬਲਾ ਕਰਵਾਂਇਆ ਗਿਆ, ਜਿਹੜਾ ਕਿ ਜਿਲੇ ਭਰ ਦੇ ਸਾਰੇ ਹੀ ਸਿਖਿਆ ਬਲਾਕਾਂ ਵਿਚ ਇਕ ਹੀ ਦਿਨ ਕਰਵਾਇਆ ਜਾਣਾ ਸੀ।ਇਹਨਾ ਮੁਕਾਬਲਿਆਂ ਦੇ ਮੁਖ ਪ੍ਰਬੰਧਕ ਪ੍ਰਿੰਸੀਪਲ ਜਸਬੀਰ ਕੌਰ ਤੋ ਇਲਾਵਾ ਇਸ ਮੌਕੇ  ਨਰਿੰਦਰ ਸਿੰਘ ਬਿਸਟ, ਪ੍ਰੇਮਪਾਲ ਸਿਘ, ਮਨਪ੍ਰੀਤ ਕੌਰ, ਲਵਲੀ, ਸੰਪੂਰਨ ਸਿੰਘ, ਹਰਜਿੰਦਰ ਕੌਰ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਰਜਵੰਤ ਕੌਰ, ਮਨਦੀਪ ਕੌਰ, ਗੁਰਦੀਸ ਕੌਰ, ਅਜਮੇਰ ਸਿੰਘ ਆਦਿ ਹਾਜਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply