ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਈ.ਐਸ.ਆਈ ਹਸਪਤਾਲ ਮਜੀਠਾ ਰੋਡ ਵਿਖੇ ਬੂਟਾ ਲਗਾ ਕੇ ‘ਦਰੱਖਤ
ਲਗਾਓ-ਧਰਤੀ ਬਚਾਓ ਮੁਹਿੰਮ ਆਰੰਭੀ ਗਈ।
ਮੇਅਰ ਰਿੰਟੂ ਨੇ ਇਸ ਸਮੇਂ ਕਿਹਾ ਕਿ ਈ.ਐਸ.ਆਈ ਹਸਪਤਾਲ ਵਲੋਂ ‘ਦਰੱਖਤ ਲਗਾਓ-ਧਰਤੀ ਬਚਾਓ’ ਤਹਿਤ ਰੁੱਖ ਲਗਾਉਣ ਦਾ ਜੋ ਟੀਚਾ ਮਿੱਥਿਆ ਹੈ, ਉਹ ਬੇਹੱਦ ਸ਼ਲਾਘਾਯੋਗ ਹੈ।ਅਜੋਕੇ ਸਮੇਂ ’ਚ ਰੁੱਖ ਲਗਾਉਣ ਦੀ ਮੁਹਿੰਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗੀ।ਉਨਾਂ ਕਿਹਾ ਕਿ ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ ਹੈ।ਰੁੱਖ ਸ਼ੁਰੂ ਤੋਂ ਅੰਤ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ।ਮੇਅਰ ਨੇ ਕਿਹਾ ਕਿ ਈ.ਐਸ.ਆਈ ਹਸਪਤਾਲ ਨੂੰ ‘ਦਰੱਖਤ ਲਗਾਓ-ਧਰਤੀ ਬਚਾਓ’ ਮੁਹਿੰਮ ਦੌਰਾਨ ਨਗਮ ਨਿਗਮ ਵਲੋਂ ਉਹ ਹਮੇਸ਼ਾਂ ਸਹਿਯੋਗ ਕਰਨਗੇ।ਹਸਪਤਾਲ ’ਚ ਲੋਕਾਂ ਦੀ ਸੁਵਿਧਾ ਲਈ ਬਹੁਤ ਜਲਦ ਸੀਮੈਂਟ ਦੇ ਬੈਂਚ ਵੀ ਭੇਜੇ ਜਾ ਰਹੇ ਹਨ।
ਈ.ਐਸ.ਆਈ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਵਿੰਦਰ ਕੌਰ ਤੇ ਡਾ. ਵਿਨੋਦ ਲੂਥਰਾ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਜੀਵ ਕੁਮਾਰ, ਸੰਜੀਵ ਵਰਮਾ, ਡਾ. ਵੰਦਨਾ ਐਸ.ਐਮ.ਓ, ਰਾਜੀਵ ਕੁਮਾਰ ਸੀਨੀਅਰ ਸਹਾਇਕ ਆਦਿ ਹਾਜ਼ਰ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media