ਸੰਗਰੂਰ, 16 ਅਕਤੂਬਰ (ਜਗਸੀਰ ਲੌਂਗੋਵਾਲ) – ਸਮਾਰਟ ਸਕੂਲਾਂ ਦੇ ਇੰਚਾਰਜ਼ ਰਾਜੇਸ਼ ਕੁਮਾਰ ਮੁੱਖ ਅਧਿਆਪਕ ਨਾਈਵਾਲਾ ਦਾ ਸਿੱਖਿਆ ਮੰਤਰੀ ਪੰਜਾਬ
ਸਰਕਾਰ ਪਰਗਟ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।ਉਨ੍ਹਾਂ ਨੂੰ ਇਹ ਸਨਮਾਨ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਵਿੱਚ ਬਤੌਰ ਡੀ.ਐਸ.ਐਮ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ।ਹਰੀਸ਼ ਕੁਮਾਰ ਨੇ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਕਰੀਬ ਇੱਕ ਸੌ ਪੰਦਰਾਂ ਸਕੂਲਾਂ ਨੂੰ ਸਮਾਰਟ ਕੀਤਾ ਗਿਆ ਹੈ।ਜ਼ਿਲ੍ਹਾ ਬਰਨਾਲਾ ਇਸ ਕਾਰਜ਼ ਲਈ ਹੋਰ ਯਤਨਸ਼ੀਲ ਹੈ।ਇਸ ਲੜੀ ਤਹਿਤ ਸਕੂਲ ਸਮਾਰਟ ਬਣਾਉਣ ਲਈ ਸਮਾਰਟ ਕਲਾਸ ਰੂਮ ਗੇਟ, ਪ੍ਰੋਜੈਕਟਰ, ਅੰਗਰੇਜ਼ੀ ਮਾਧਿਅਮ, ਈ ਕੰਟੈਂਟ, ਇਮਾਰਤ ਸੁੰਦਰੀਕਰਨ ਆਦਿ ਕਾਰਜ਼ਾਂ ਨੂੰ ਪੂਰਨ ਕਰਵਾਇਆ ਗਿਆ ਹੈ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media