Tuesday, July 21, 2026

ਲਾਇਨ ਕਲੱਬ ਸੰਗਰੂਰ ਗਰੇਟਰ ਨੇ ਲਗਾਇਆ ਚੌਥਾ ਆਈ ਚੈਕਅੱਪ ਅਤੇ ਅਪਰੇਸ਼ਨ ਕੈਂਪ

ਸੰਗਰੂਰ, 17 ਅਕਤੂਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਡਿਸਟਰਿਕ ਗਵਰਨਰ ਲਾਇਨ ਰਾਕੇਸ਼ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਏ.ਪੀ.ਫਾਰ ਵੀ.ਪੀ ਅਤੇ ਏ.ਪੀ ਸਰਵਿਸ ਚੈਲੇਂਜ਼” ਅਧੀਨ ” ਚੌਥਾ ਆਈ ਚੈਕਅਪ ਅਤੇ ਅਪ੍ਰੇਸ਼ਨ ਕੈਂਪ” ਲਾਇਨ ਇੰਜਨੀਅਰ ਵੀ. ਕੇ ਦੀਵਾਨ ਦੀ ਪ੍ਰਧਾਨਗੀ ਵਿੱਚ ਡਾਕਟਰ ਪਰਮਜੀਤ ਆਈ ਕੇਅਰ ਸੈਂਟਰ ਵਿਖੇ ਲਗਾਇਆ ਗਿਆ।ਜਿਸ ਵਿੱਚ ਲਗਭਗ 30 ਵਿਅਕਤੀਆਂ ਦੀਆਂ ਅੱਖਾਂ ਦੀ ਚੈਕਿੰਗ ਕੀਤੀ ਗਈ ਅਤੇ 8 ਵਿਅਕਤੀਆਂ ਦੇ ਫਰੀ ਲੈਂਜ਼ ਪਾਏ ਗਏ।ਪ੍ਰਾਜੈਕਟ ਚੇਅਰਪਰਸਨ ਲਾਇਨ ਅਮ੍ਰਿਤ ਗਰਗ ਨੇ ਦੱਸਿਆ ਕਿ ਪ੍ਰਾਜੈਕਟ ਵਿੱਚ 2 ਵਿਅਕਤੀਆਂ ਦੇ ਲੈਂਜ ਲਈ ਮਾਇਆ ਲਾਇਨ ਸ਼ਿਵ ਜ਼ਿੰਦਲ ਵਲੋਂ ਆਪਣੀ ਧਰਮ ਪਤਨੀ ਲਾਇਨੇਡ ਰੀਟਾ ਜ਼ਿੰਦਲ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦਿੱਤੀ ਗਈ।
                 ਸਾਲਾਸਰ ਲੰਗਰ ਕਮੇਟੀ ਦੇ ਪ੍ਰਧਾਨ ਲਾਇਨ ਸੁਰੇਸ਼ ਗੁਪਤਾ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵੱਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ।ਕਲੱਬ ਵਲੋਂ ਹਰ ਮਹੀਨੇ ਸ਼ੂਗਰ ਦਾ ਫ੍ਰੀ ਚੈਕਅਪ ਕੈਂਪ ਅਤੇ ਆਈ ਚੈਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਅਤੇ ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
                   ਇਸ ਮੌਕੇ ਕਲੱਬ ਸੈਕਟਰੀ ਲਾਇਨ ਜਸਪਾਲ ਸਿੰਘ ਰਤਨ, ਲਾਇਨ ਡਾਕਟਰ ਪਰਮਜੀਤ ਸਿੰਘ, ਲਾਇਨ ਜਗਨ ਨਾਥ ਗੋਇਲ, ਲਾਇਨ ਅਮ੍ਰਿਤ ਗਰਗ, ਲਾਇਨ ਮੁਕੇਸ਼ ਸ਼ਰਮਾ ਅਤੇ ਲਾਇਨ ਜਸਪਾਲ ਸਿੰਘ ਰਾਣਾ ਤੇ ਕਲੱਬ ਖਜ਼ਾਨਚੀ ਲਾਇਨ ਸੁਖਮਿੰਦਰ ਸਿੰਘ ਭੱਠਲ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …