ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ ਉਤਰੀ ਦੇ
ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2 ਰਾਜਨ ਮਹਿਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ ਉਤਰੀ ਚੋਣ ਹਲਕੇ ਵਿਖੇ ਸਥਿਤ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਵੋਟਰਾਂ ਲਈ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਨੌਜਵਾਨ ਵੋਟਰਾਂ ਦੀ ਵੋਟ ਬਨਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਇਹ ਫਾਰਮ ਵਿਦਿਆਰਥੀਆਂ ਵਲੋ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ਜਾਂ ਵੋਟਰ ਹੈਲਪਲਾਈਨ ਐਪ ਤੇ ਭਰਿਆ ਜਾ ਸਕਦਾ ਹੈ।
ਕਾਲਜ ਦੇ ਨੋਡਲ ਅਫਸਰ ਪ੍ਰੋਫੈਸਰ ਸ਼੍ਰੀਮਤੀ ਕਿਰਨਜੀਤ ਕੌਰ ਅਤੇ ਸੈਕਟਰ ਅਫਸ਼ਰ ਦਵਿੰਦਰ ਸੈਨੀ ਏਰੀਏ ਵਿੱਚ ਪੈਂਦੇ ਬੀ.ਐਲ.ਓ ਨਾਲ ਹਾਜ਼ਰ ਰਹੇ।ਇਸ ਸਬੰਧ ਵਿੱਚ ਚੋਣ ਕਾਨੂੰਗੋ ਵਰਿੰਦਰ ਕੁਮਾਰ ਸ਼ਰਮਾ ਵਲੋਂ ਵੱਖ-ਵੱਖ ਫਾਰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਵੇਂ ਵੋਟਰ ਆਪਣਾ ਓ-ਓਪਚਿ ਵੀ ਡਾਊਨਲੋਡ ਕਰ ਸਕਦੇ ਹਨ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਘਰੇ ਬੈਠੇ ਹੀ ਆਪਣਾ ਵੋਟਰ ਕਾਰਡ ਅਪਲਾਈ ਕੀਤਾ ਜਾ ਸਕਦਾ ਹੈ ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media