ਸਮਰਾਲਾ, 21 ਅਕਤੂਬਰ (ਇੰਦਰਜੀਤ ਸਿੰਘ ਕੰਗ) – 43ਵੀਂ ਮਾਸਟਰ ਐਥਲੈਟਿਕਸ ਚੈਪੀਅਨਸ਼ਿਪ 2021 ਜੋ ਬੀਤੇ ਦਿਨੀਂ ਸੈਕਟਰ-46 ਚੰਡੀਗੜ੍ਹ ਵਿਖੇ ਸੰਪਨ
ਹੋਈ।ਜਿਸ ਵਿੱਚ ਸਮਰਾਲਾ ਇਲਾਕੇ ਦੇ ਹਰਫਨਮੌਲਾ ਖਿਡਾਰੀ ਹਰਭਜਨ ਸਿੰਘ (74) ਨੇ ਭਾਗ ਲਿਆ ਅਤੇ ਦੋ ਸੋਨੇ ਦੇ ਤਗਮੇ ਜਿੱਤ ਕੇ ਸਮਰਾਲਾ ਇਲਾਕੇ ਦਾ ਨਾਂ ਰੌਸ਼ਨ ਕੀਤਾ।ਪਿੰਡ ਮਾਦਪੁਰ ਦੇ ਹਰਭਜਨ ਸਿੰਘ ਜੋ ਪਿਛਲੇ 11 ਸਾਲਾਂ ਤੋਂ ਲਗਾਤਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਹਮੇਸ਼ਾਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਹਾਸਲ ਕਰਕੇ ਸਮਰਾਲਾ ਇਲਾਕੇ ਦਾ ਨਾਂ ਚਮਕਾਉਂਦੇ ਹਨ। ਉਸ ਨੇ ਇਸ ਵਾਰ ਫਿਰ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਹੋਏ 70+ ਸਾਲ ਦੀ ਉਮਰ ਦੇ ਵਰਗ ਵਿੱਚ 100 ਅਤੇ 200 ਮੀਟਰ ਰੇਸ ਵਿੱਚ ਗੋਲਡ ਦੇ ਦੋ ਤਮਗੇ ਹਾਸਲ ਕੀਤੇ।ਹਰਭਜਨ ਸਿੰਘ ਨੇ ਆਪਣੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਗਲੇ ਮਹੀਨੇ ਬਨਾਰਸ ਯੂ.ਪੀ ਵਿਖੇ 27 ਨਵੰਬਰ ਤੋਂ 30 ਨਵੰਬਰ ਤੱਕ ਹੋ ਰਹੀ ਨੈਸ਼ਨਲ ਮੀਟ ਵਿੱਚ ਹੋਰ ਮਿਹਨਤ ਕਰਕੇ ਸੋਨੇ ਦਾ ਮੈਡਲ ਹਾਸਲ ਕਰਨਗੇ ਅਤੇ ਸਮਰਾਲਾ ਇਲਾਕੇ ਦਾ ਨਾਂ ਰੌਸ਼ਨ ਕਰਨਗੇ।ਇਨ੍ਹਾਂ ਪ੍ਰਾਪਤੀਆਂ ਬਦਲੇ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਸਾਹਿਤਕ ਜਥੇਬੰਦੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media