ਕਪੂਰਥਲਾ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਮ ਜਿਲਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਵਲੋਂ ਕਪੂਰਥਲਾ ਜਿਲ੍ਹੇ ਦੀ

ਹਦੂਦ ਅੰਦਰ ਵਿਆਹਾਂ, ਸ਼ਾਦੀਆਂ ਤੇ ਹੋਰ ਸਮਾਗਮਾਂ ਮੌਕੇ ਮੈਰਿਜ਼ ਪੈਲੇਸਾਂ, ਹੋਟਲਾਂ ਆਦਿ ਅੰਦਰ ਲਾਇਸੈਂਸੀ, ਗੈਰ ਲਾਇਸੈਂਸੀ ਤੇ ਮਨੱਖੀ ਜੀਵਨ ਲਈ ਘਾਤਕ ਹਰੇਕ ਤਰ੍ਹਾਂ ਦੇ ਹਥਿਆਰਾਂ ਲੈ ਕੇ ਜਾਣ ਅਤੇ ਫਾਇਰ ਆਰਮਜ਼ ਦੀ ਵਰਤੋਂ ਕਰਨ ’ਤੇ ਪਾਬੰਦੀ ਲਾਈ ਗਈ ਹੈ।ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਇਨਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਸਮੂਹ ਮੁੱਖ ਅਫਸਰ ਥਾਣਿਆਂ ਨੂੰ ਹਦਾਇਤਾਂ ਜਾਰੀ ਕਰਨਗੇ।ਇਹ ਹੁਕਮ 23 ਦਸੰਬਰ 2021 ਤੱਕ ਲਾਗੂ ਰਹਿਣਗੇ।
Punjab Post Daily Online Newspaper & Print Media