ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ

ਫਾਜ਼ਿਲਕਾ, 14 ਨਵੰਬਰ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਰਾਜ ਦੇ 5 ਤੋਂ 6 ਪਿੰਡਾਂ ਦਾ ਕਲਸਟਰ ਬਣਾ ਕੇ ਸੇਵਾ ਕੇਂਦਰ ਖੋਲੇ ਜਾ ਰਹੇ ਹਨ। ਇਹ ਜਾਣਕਾਰੀ ਸ੍ਰੀ ਐਸ.ਸੀ ਅਗਰਵਾਲ ਮੁੱਖ ਕਮਿਸ਼ਨਰ ਸੇਵਾ ਦਾ ਅਧਿਕਾਰ ਕਾਨੂੰਨ ਪੰਜਾਬ ਨੇ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਮਿੱਥੇ ਸਮੇਂ ਅੰਦਰ ਦਿੱਤਿਆਂ ਜਾ ਰਹੀਆ ਸਮਾਂਬੱਧ ਸੇਵਾਵਾਂ ਦੀ ਸਮੀਖਿਆ ਕਰਨ ਲਈ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਫਾਜਿਲਕਾ ਸ.ਮਨਜੀਤ ਸਿੰਘ ਬਰਾੜ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਸ੍ਰੀ ਐਸ.ਸੀ ਅਗਰਵਾਲ ਨੇ ਦੱਸਿਆ ਕਿ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ 2174ਨਵੇਂ ‘ਏਕੀਕ੍ਰਿਤ ਨਾਗਰਿਕ ਸੇਵਾਵਾਂ ਪ੍ਰਦਾਤਾ ਕੇਂਦਰ’ ਖੋਲੋ ਜਾ ਰਹੇ ਹਨ।ਜਿਸ ਵਿਚੋਂ ਦਿਹਾਤੀ ਖੇਤਰਾਂ ਵਿਚ 1750 ਅਤੇ ਸ਼ਹਿਰੀ ਇਲਾਕਿਆਂ ਵਿਚ 424 ਅਜਿਹੇ ‘ਏਕੀਕ੍ਰਿਤ ਨਾਗਰਿਕ ਸੇਵਾਵਾਂ ਪ੍ਰਦਾਤਾ ਕੇਂਦਰ’ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠ ਤੈਅ ਸਮਾਂ ਹੱਦ ਅੰਦਰ ਰਾਜ ਦੇ ਨਾਗਰਿਕਾਂ ਨੂੰ ਉਪਲਬੱਧ ਕਰਵਾਉਣਗੇ।ਉਨ੍ਹਾ ਕਿਹਾ ਕਿ ਸੇਵਾ ਦਾ ਅਧਿਕਾਰ ਕਾਨੂੰਨ ੩ ਸਾਲ ਪਹਿਲਾਂ ਪੰਜਾਬ ਸਰਕਾਰ ਵਲੋਂ ਲਾਗੂ ਕੀਤਾ ਗਿਆ ਸੀ ਜਿਸ ਦਾ ਮੰਤਵ ਰਾਜ ਦੇ ਲੋਕਾਂ ਨੂੰ ਜਰੂਰੀ ਸੇਵਾਵਾਂ ਮਿਥੇ ਸਮੇਂ ਦੇ ਅੰਦਰ ਅੰਦਰ ਦੇਣਾ ਯਕੀਨੀ ਬਨਾਉਣਾ ਹੈ।ਉਨ੍ਹਾਂ ਕਿਹਾ ਕਿ ਭਾਵੇਂ ੩ ਸਾਲ ਪਹਿਲਾਂ ਇਸ ਕਾਨੂੰਨ ਤਹਿਤ ਕਮਿਸ਼ਨ ਵਲੋਂ ਇਹ ਸੇਵਾਵਾਂ ਦੇਣ ਸਬੰਧੀ ਅਧਿਕਾਰੀਆਂ ਨਾਲ ਨਰਮੀ ਵਰਤੀ ਗਈ ਸੀ, ਜਦਕਿ ਹੁਣ ਤਿੰਨ ਸਾਲ ਬਾਅਦ ਲੋਕਾਂ ਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਹਾਸਿਲ ਹੈ, ਕਮਿਸ਼ਨ ਵਲੋਂ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਜੋ ਅਧਿਕਾਰੀ ਮਿਥੇ ਸਮੇਂ ਤੇ ਸੇਵਾਵਾਂ ਉਪਲੱਬਧ ਨਹੀਂ ਕਰਵਾਉਂਦੇ ਤਾਂ ਕਮਿਸ਼ਨ ਦਸ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਕਰ ਸਕਦਾ ਹੈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਅਧਿਕਾਰੀ ਮਿੱਥੇ ਸਮੇਂ ਤੇ ਹੀ ਸੇਵਾਵਾਂ ਉਪਲੱਬਧ ਕਰਵਾਉਣ, ਤਾਂ ਜੋ ਕਮਿਸ਼ਨ ਨੂੰ ਕੋਈ ਸ਼ਿਕਾਇਤ ਹੀ ਨਾ ਮਿਲੇ।
ਡਿਪਟੀ ਕਮਿਸ਼ਨਰ ਫਾਜਿਲਕਾ ਸ.ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਮਹੀਨਾਂਵਾਰ ਰੀਵਿਊ ਮੀਟਿੰਗ ਕੀਤੀ ਜਾਂਦੀ ਹੈ। ਉਨ੍ਹਾਂ ਸ੍ਰੀ ਅਗਰਵਾਲ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਐਕਟ ਦੇ ਤਹਿਤ ਮੰਗੀਆਂ ਗਈਆਂ ਸੇਵਾਵਾਂ ਮਿਥੇ ਸਮੇਂ ਦੌਰਾਨ ਹੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੁਵਿੱਧਾ ਸੈਂਟਰਾਂ ਦੇ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਆਨ-ਲਾਈਨ ਸ਼ੁਰੂ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਸ੍ਰੀ ਸਵਪਨ ਸ਼ਰਮਾ ਐਸ.ਐਸ.ਪੀ. ਫਾਜਿਲਕਾ, ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ, ਸ੍ਰੀ ਰਾਜਪਾਲ ਸਿੰਘ ਐਸ ਡੀ ਐਮ ਅਬੋਹਰ, ਸ੍ਰੀ ਪਰਮਜੀਤ ਸਿੰਘ ਸਹੋਤਾ ਜ਼ਿਲ੍ਹਾ ਮਾਲ ਅਫਸਰ, ਐਸ.ਐਮ.ਓ. ਡਾ.ਐਸ.ਪੀ.ਗਰਗ, ਸ.ਜਸਵੰਤ ਸਿੰਘ ਢਿੱਲੋ ਜਿਲ੍ਹਾ ਟਰਾਂਸਪੋਰਟ ਅਫਸਰ, ਸ੍ਰੀ.ਡੀ.ਪੀ.ਪਾਂਡੇ ਤਹਿਸੀਲਦਾਰ ਫਾਜਿਲਕਾ, ਸ.ਮਨਜੀਤ ਸਿੰਘ ਜਿਲ੍ਹਾ ਮੰਡੀ ਬੋਰਡ ਅਫਸਰ, ਡਿਪਟੀ ਡਾਇਰੈਟਕਰ ਪਸ਼ੂ ਪਾਲਨ ਵਿਭਾਗ ਡਾ.ਨਰੇਸ਼ ਸਚਦੇਵਾ, ਕਾਰਜ ਸਾਧਕ ਅਫਸਰ ਨਗਰ ਕੌਂਸਲ ਫਾਜਿਲਕਾ ਸ.ਗੁਰਦਾਸ ਸਿੰਘ ਤੋਂ ਇਲਾਵਾ ਆਰ.ਟੀ.ਐਸ. ਨਾਲ ਸਬੰਧਤ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media