ਖੂਨਦਾਨ ਕੈਂਪ ‘ਚ ਖੂਨਦਾਨੀਆਂ ਨੇ ਦਿਲ੍ਹ ਖੋਲ੍ਹ ਕੇ ਦਾਨ ਕੀਤਾ ਖੂਨ
ਨਵਾਂ ਸ਼ਹਿਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵਲੋਂ ਪਹਿਲੀ
ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਖੇਡ ਮੈਦਾਨ ਵਿਖੇ ਆਯੋਜਿਤ ਕੀਤੇ ਗਏ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੇ ਦੂਜੇ ਦਿਨ ਪੰਥ ਪ੍ਰਸਿੱਧ ਕਥਾ ਵਾਚਕ ਗਿਆਨ ਸਰਬਜੀਤ ਸਿੰਘ ਜੀ ਲੁਧਿਆਣਾ ਵਾਲਿਆਂ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ, ਜਗਾਧਰੀ ਵਾਲੀਆਂ ਬੀਬੀਆਂ ਦੇ ਮੀਰੀ ਪੀਰੀ ਕੀਰਤਨੀ ਜਥੇ ਅਤੇ ਹਰਦੀਪ ਸਿੰਘ ਦੁਪਾਲਪੁਰੀ ਦੇ ਕੀਰਤਨੀ ਜਥੇ ਨੇ ਰਸ ਭਿੰਨ ਕਥਾ-ਕੀਰਤਨ ਕਰਕੇੇ ਸੰਗਤਾਂ ਨੂੰ ਗੁਰ- ਇਤਿਹਾਸ ਨਾਲ ਜੋੜ ਕੇ ਮੰਤਰ ਮੁਗਧ ਕਰੀ ਰੱਖਿਆ।ਸੰਗਤਾਂ ਦੇ ਅਥਾਹ ਉਤਸ਼ਾਹ ਸਦਕਾ ਪ੍ਰਬੰਧਕਾਂ ਵਲੋਂ ਬਣਾਇਆ ਵਿਸ਼ਾਲ ਪੰਡਾਲ ਵੀ ਊਣਾ ਸਾਬਤ ਹੁੰਦਾ ਨਜ਼ਰ ਆਇਆ।ਸੁਸਾਇਟੀ ਵਲੋਂ ਬਲੱਡ ਬੈਂਕ ਨਵਾਂ ਸ਼ਹਿਰ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ‘ਚ ਖੂਨਦਾਨੀਆਂ ਨੇ ਵੀ ਦਿਲ੍ਹ ਖੋਲ੍ਹ ਕੇ ਖੁਨ ਦਾਨ ਕੀਤਾ।ਸੁਸਾਇਟੀ ਦੇ ਮੁੱਖ ਸੇਵਾਦਾਰ ਸੇਵਾ ਮੁਕਤ ਐਸ.ਡੀ.ਓ ਸੁਰਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਤਫਸੀਲ ਦੱਸੀ।
ਸਮਾਗਮ ਦੇ ਪ੍ਰਬੰਧਾਂ ਲਈ ਅਮਰੀਕ ਸਿੰਘ, ਦੀਦਾਰ ਸਿੰਘ ਗਹੂੰਣ, ਬਲਵੰਤ ਸਿੰਘ, ਉੱਤਮ ਸਿੰਘ ਸੇਠੀ, ਜਗਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਰਮਨੀਕ ਸਿੰਘ, ਮਨਪ੍ਰੀਤ ਸਿੰਘ ਮਾਨ, ਜਸਵਿੰਦਰ ਸਿੰਘ ਸੈਣੀ, ਹਕੀਕਤ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਇੰਦਰਜੀਤ ਸਿੰਘ ਵਾਹੜਾ, ਜਗਜੀਤ ਸਿੰਘ ਬਾਟਾ, ਹਰਮਿੰਦਰ ਸਿੰਘ, ਮਹਿੰਦਰ ਸਿੰਘ, ਗਿਆਨ ਚੰਦ, ਹਰਮੇਸ਼ ਸਿੰਘ ਭੱਟੀ, ਨਰੇਸ਼ ਸਿੰਘ ਕੰਗਣਾ ਬੇਟ, ਪਿ੍ਰਤਪਾਲ ਸਿੰਘ ਹਵੇਲੀ, ਅਮਨਦੀਪ ਸਿੰਘ, ਕੁਲਵੰਤ ਸਿੰਘ ਗਿੱਲ, ਸੁਖਵੰਤ ਸਿੰਘ ਚੱਕਸਿੰਘਾ, ਦਿਲਬਾਗ ਸਿੰਘ ਰਾਹੋਂ, ਅਵਤਾਰ ਸਿੰਘ ਥਾਂਦੀ ਹਿਆਲਾ, ਤਰਲੋਚਨ ਸਿੰਘ ਖਟਕੜ ਕਲਾਂ ਅਤੇ ਇੰਦਰਜੀਤ ਸ਼ਰਮਾ ਆਦਿ ਸੁਸਾਇਟੀ ਦੇ ਅਹੁਦੇਦਾਰਾਂ ਦਾ ਅਹਿਮ ਯੋਗਦਾਨ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਤਰਲੋਚਨ ਸਿੰਘ ਖਟਕੜ ਕਲਾਂ ਨੇ ਨਿਭਾਈ।
ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Punjab Post Daily Online Newspaper & Print Media