Saturday, August 22, 2026

ਲਾਲਾ ਕਿਸ਼ੋਰ ਚੰਦ ਮੈਮੋਰੀਅਲ ਸਕੂਲ ਵਿਖੇ ਬਾਲ ਦਿਵਸ ਮਨਾਇਆ

PPN1411201428

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਲਾਲਾ ਕਿਸ਼ੋਰ ਚੰਦ ਮੈਮੋਰੀਅਲ ਐਸ.ਡੀ. ਮਹਾਂਵੀਰ ਫਲ ਪਬਲਿਕ ਸਕੂਲ ਪੁਤਲੀਘਰ ਵੱਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਮੌਕੇ 14 ਨਵੰਬਰ ਨੂੰ ਸਕੂਲ ਵਿੱਚ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਅਵਸਰ ਤੇ ਬੱਚਿਆਂ ਨੇ ਕਈ ਤਰ੍ਹਾਂ ਦੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਅਵਸਰ ਤੇ ਸਰਕਾਰੀ ਹਾਈ ਸਕੂਲ ਸ਼ਰੀਫਪੁਰਾ ਦੇ ਰਿਟਾਇਅਰਡ ਪ੍ਰਿੰ: ਸ੍ਰੀਮਤੀ ਨਿਸ਼ੇ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਵੱਲੋਂ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਸ੍ਰੀਮਤੀ ਸੰਗੀਤਾ ਸ਼ਰਮਾ ਨੂੰ ਬੈਸਟ ਟੀਚਰ ਆਫ ਦ ਯੇਅਰ ਦਾ ਸਨਮਾਨ ਦਿੱਤਾ ਗਿਆ।  ਬੱਚਿਆਂ ਨੇ ਇਸ ਅਵਸਰ ਤੇ ਬੇਹਤਰੀਨ ਅਨੁਸ਼ਾਸ਼ਨ ਦਾ ਪ੍ਰਦਰਸ਼ਨ ਕੀਤਾ। ਚੇਅਰਮੈਨ ਸੁਰਿੰਦਰ ਚੋਧਰੀ ਨੇ ਨਹਿਰੂ ਜੀ ਦੇ ਜੀਵਨ ਤੇ ਪ੍ਰਕਾਸ਼ ਪਾਉਂਦੇ ਹੋਏ ਸਕੂਲ ਦੀਆਂ ਭਾਵੀਨੀਤੀਆਂ ਦਾ ਐਲਾਨ ਕੀਤਾ। ਮੰਚ ਦਾ ਸੰਚਾਲਨ ਮੈਡਮ ਅੰਜੂ ਅਤੇ ਪ੍ਰਿਆ ਨੇ ਬਾਖੂਬੀ ਕੀਤਾ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply