ਸਮਰਾਲਾ, 10 ਨਵੰਬਰ (ਇੰਦਰਜੀਤ ਸਿੰਘ ਕੰਗ) – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਇੰਚਾਰਜ਼ ਜਗਤਾਰ ਸਿੰਘ ਦਿਆਲਪੁਰਾ ਦੀ
ਅਗਵਾਈ ਹੇਠ ਸਮਰਾਲਾ ਸ਼ਹਿਰ ਦੇ ਆਲੇ ਦੁਆਲੇ ਪਿਛਲੇ ਇੱਕ ਮਹੀਨੇ ਤੋਂ ਲੁਧਿਆਣਾ ਚੰਡੀਗੜ੍ਹ ਸੜਕ ਜੋ ਖੁਰਚ ਕੇ ਰੱਖੀ ਗਈ ਹੈ, ਜਿਸ ਕਾਰਨ ਨਿੱਤ ਪ੍ਰਤੀ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਕੀਮਤੀ ਜਾਨਾਂ ਅਜ਼ਾਈਂ ਜਾ ਰਹੀਆਂ ਹਨ।ਬੀਤੇ ਦਿਨੀਂ ਇਨ੍ਹਾਂ ਟੁੱਟੀਆਂ ਸੜਕਾਂ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਪਿੰਡ ਮਾਦਪੁਰ ਦੀ ਲੜਕੀ ਦੀ ਮੌਤ ਹੋ ਗਈ ਅਤੇ ਦੂਸਰੀ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ, ਜੋ ਹਸਪਤਾਲ ਵਿੱਚ ਆਪਣੀ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ।ਇਨ੍ਹਾਂ ਸੜਕਾਂ ਦੀ ਬੇਹੱਦ ਮਾੜੀ ਹਾਲਤ ਦੇ ਵਿਰੋਧ ਵਿਚ ‘ਆਪ’ ਦੇ ਵਰਕਰਾਂ ਵਲੋਂ ਸਮਰਾਲਾ ਦੇ ਮੇਨ ਚੌਂਕ ਵਿਚ ਵਿਸ਼ਾਲ ਧਰਨਾ ਲਾ ਕੇ ਮੇਨ ਚੌਂਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।
ਆਪ ਦੇ ਹਲਕਾ ਇੰਚਾਰਜ਼ ਜਗਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੂਰੇ ਪੰਜਾਬ ਵਿੱਚ ਸਮਰਾਲਾ ਹਲਕਾ ਅਜਿਹਾ ਹਲਕਾ ਹੈ, ਜਿਥੇ ਕੋਈ ਵੀ ਕੰਮ ਧਰਨੇ ਲਗਾਏ ਬਿਨਾਂ ਨਹੀਂ ਹੁੰਦਾ।ਪਿਛਲੇ ਅਰਸੇ ਦੌਰਾਨ ਖੰਨਾ ਮਾਛੀਵਾੜਾ ਸੜਕ, ਸਮਰਾਲਾ ਚਾਵਾ ਸੜਕ ਵੀ ਧਰਨੇ ਲਗਾ ਕੇ ਬਣੀਆਂ ਹਨ।ਹੁਣ ਇਹੀ ਹਾਲ ਚੰਡੀਗੜ੍ਹ ਲੁਧਿਆਣਾ ਹਾਈਵੇ ਵਾਇਆ ਸਮਰਾਲਾ ਸ਼ਹਿਰ ਦਾ ਹੈ, ਜਿਸ ਨੂੰ ਪਿਛਲੇ ਇੱਕ ਮਹੀਨੇ ਤੋਂ ਪੁੱਟ ਕੇ ਰੱਖਿਆ ਹੋਇਆ ਹੈ ਅਤੇ ਲੋਕਾਂ ਦੇ ਗਿਰਨ ਲਈ ਸੜਕ ਵਿੱਚ ਜੇ.ਸੀ.ਬੀ ਨਾਲ ਪੁੱਟ ਕੇ ਖਾਲੀਆਂ ਪਾਈਆਂ ਹੋਈਆਂ, ਜਿਸ ਕਾਰਨ ਆਏ ਦਿਨ ਰਾਹਗੀਰ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਰਹੇ ਹਨ। ਉਨ੍ਹਾਂ ਪ੍ਰਸਾਸ਼ਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਜਲਦੀ ਇਨ੍ਹਾਂ ਸੜਕਾਂ ਨੂੰ ਨਾ ਬਣਾਇਆ ਗਿਆ ਤਾਂ ਆਮ ਆਦਮੀ ਪਾਰਟੀ ਤਿੱਖਾ ਸੰਘਰਸ਼ ਕਰਕੇ ਪ੍ਰਸਾਸ਼ਨ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸਮਾਜਸੇਵੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਪ੍ਰਸਾਸ਼ਨ ਦੀ ਨਲਾਇਕੀ ਦੀ ਵਿਰੁੱਧ ਕਰਦੇ ਹੋਏ ਕਿਹਾ ਕਿ ਸਮਰਾਲਾ ਦਾ ਚੌਂਕ ਚੰਡੀਗੜ੍ਹ ਦਾ ਮਟਕਾ ਚੌਂਕ ਬਣ ਚੁੱਕਾ ਹੈ, ਸਮਰਾਲੇ ਦਾ ਪ੍ਰਸਾਸ਼ਨ ਬਿਲਕੁੱਲ ਨਿਕੰਮਾ ਹੋ ਚੁੱਕਾ ਹੈ, ਇੱਥੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਸ ਮੌਕੇ ਕੇਵਲ ਸਿੰਘ ਮੰਜਾਲੀਆਂ, ਅਵਤਾਰ ਸਿੰਘ ਉਟਾਲਾਂ, ਅੰਮ੍ਰਿਤ ਪੁਰੀ, ਸਰੋਜ ਰਾਣੀ, ਹਰਦਮਨ ਸਿੰਘ ਰਤੀਪੁਰ, ਕੈਪਟਨ ਰਾਮਪੁਰ, ਗੁਰਪ੍ਰੀਤ ਗੋਸਲਾਂ, ਬੰਤ ਸਿੰਘ ਖਾਲਸਾ, ਤੇਜਿੰਦਰ ਸਿੰਘ ਗਰੇਵਾਲ, ਹਰਭਜਨ ਸਿੰਘ ਮੁਸ਼ਕਾਬਾਦ, ਅਵਤਾਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ ਨੇ ਆਪੋ ਆਪਣੇ ਸੰਬੋਧਨ ਵਿੱਚ ਸਮਰਾਲਾ ਪ੍ਰਸਾਸ਼ਨ ਵਿਰੁੱਧ ਜੰਮ ਕੇ ਭੜਾਸ ਕੱਢੀ।
ਦੋ ਘੰਟੇ ਦੇ ਜ਼ਾਮ ਪਿੱਛੋਂ ਸਥਾਨਕ ਤਹਿਸੀਲਦਾਰ ਸਮਰਾਲਾ ਨੇ ਮੰਗ ਪੱਤਰ ਸਵੀਕਾਰ ਕੀਤਾ ਅਤੇ ਭਰੋਸਾ ਦਿਵਾਇਆ ਕਿ ਜਲਦੀ ਹੀ ਇਨ੍ਹਾਂ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।ਇਸ ਭਰੋਸੇ ਪਿੱਛੋਂ ‘ਆਪ’ ਵਰਕਰਾਂ ਨੇ ਧਰਨਾ ਚੁੱਕਿਆ।
ਅੱਜ ਦੇ ਧਰਨੇ ਵਿੱਚ ਗੁਰਮੀਤ ਕੌਰ ਹਲਕਾ ਇੰਚਾਰਜ਼ ਮਹਿਲਾ ਵਿੰਗ, ਪਵਨਦੀਪ ਕੌਰ ਬਰਮਾ, ਕਰਮਜੀਤ ਕੌਰ ਬੌਂਦਲੀ, ਮਨਿੰਦਰ ਸਿੰਘ ਮਾਦਪੁਰ, ਪਰਮੀਤ ਬੌਂਦਲੀ, ਮੇਜਰ ਸਿੰਘ ਬਾਲਿਓਂ, ਕਸ਼ਮੀਰੀ ਲਾਲ, ਸੁਖਵਿੰਦਰ ਗਿੱਲ, ਮੇਜਰ ਸਿੰਘ ਭੱਟੀਆਂ, ਸੁਖਵਿੰਦਰ ਸਿੰਘ ਦਿਆਲਪੁਰਾ, ਸਨੀ ਬੌਂਦਲੀ, ਅਮਨਜੋਤ ਸਿੱਧੂ, ਰਾਜਾ ਬੌਂਦਲੀ, ਨਛੱਤਰ ਸਿੰਘ, ਗੁਰਮੁੱਖ ਸਿੰਘ, ਯਾਦਵਿੰਦਰ ਸਿੰਘ ਕਲਸੀ, ਮਲਕੀਤ ਸਿੰਘ, ਕਸ਼ਮੀਰਾ ਮਾਣੇਵਾਲ, ਹਰੀਸ਼, ਰਣਜੀਤ ਸਿੰਘ ਛੌੜੀਆਂ, ਨਰਿੰਦਰਪਾਲ ਨਿੰਦੀ, ਗੁਰਪ੍ਰੀਤ ਸਿੰਘ ਉਟਾਲਾਂ, ਸੁਖਵੀਰ ਸਿੰਘ, ਲਵਪ੍ਰੀਤ ਆਦਿ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿੱਚ ਆਪ ਦੇ ਵਰਕਰ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media