ਸਮਰਾਲਾ, 18 ਨਵੰਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਕੇ ਪਿੰਡ ਮਾਣਕੀ ਵਿਖੇ ਸਮਾਜਸੇਵੀ ਅਤੇ ਉਦਮੀ ਨੌਜਵਾਨਾਂ ਅਤੇ ਪਿੰਡ ਨਿਵਾਸੀਆਂ ਵਲੋਂ ਪ੍ਰਵਾਸੀ
ਭਾਰਤੀ ਅਮਨਦੀਪ ਸਿੰਘ ਯੂ.ਐਸ.ਏ ਦੇ ਵਿਸ਼ੇਸ਼ ਸਹਿਯੋਗ ਸਦਕਾ ਗੁਰਦੁਆਰਾ ਸ੍ਰੀ ਗੁਰੂ ਗ੍ਰ੍ਰਥ ਸਾਹਿਬ ਵਿਖੇ ਤੀਸਰਾ ਖੂਨਦਾਨ ਕੈਂਪ ਲਗਇਆ ਗਿਆ। ਜਿਸ ਦਾ ਉਦਘਾਟਨ ਬਹਾਦਰ ਸਿੰਘ ਮਾਣਕੀ ਸਾਬਕਾ ਸਰਪੰਚ, ਪਰਮਜੀਤ ਸਿੰਘ ਢਿਲੋਂ, ਜਤਿੰਦਰ ਝੱਲੀ, ਸਮਸ਼ੇਰ ਸਿੰਘ ਦੁਆਰਾ ਆਪਣੇ ਕਰ ਕਮਲਾਂ ਦੁਆਰਾ ਕੀਤਾ ਗਿਆ।ਬਹਾਦਰ ਸਿੰਘ ਮਾਣਕੀ ਨੇ ਨੌਜਵਾਨਾਂ ਵਲੋਂ ਲਗਾਏ ਖੂਨਦਾਨ ਕੈਂਪ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪਾਂ ਦੀ ਬਦੌਲਤ ਹੀ ਸੈਂਕੜੇ ਹੀ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ।ਅੱਜ ਦੇ ਸਮੇਂ ਅਜਿਹੇ ਖੂਨਦਾਨ ਕੈਂਪਾਂ ਦੀ ਅਤਿਅੰਤ ਜਰੂਰਤ ਹੈ।ਕੈਂਪ ਵਿੱਚ ਪਰੋ ਲਾਈਫ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ 70 ਯੂਨਿਟ ਖੂਨ ਇਕੱਤਰ ਕੀਤਾ ਗਿਆ।ਕੈਂਪ ਲਗਾਉਣ ਵਾਲੇ ਉਦਮੀ ਨੌਜਵਾਨ ਹਰਮਨ ਬਾਠ ਅਤੇ ਜੋਤ ਬਾਠ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਮਾਨਵਤਾ ਦੀ ਭਲਾਈ ਕਰਨਾ ਹੈ, ਜਿਸ ਨਾਲ ਰੋਜ਼ਾਨਾਂ ਹਾਦਸਿਆਂ ਵਿੱਚ ਅਜ਼ਾਈ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਕੈਂਪ ਵਿੱਚ ਕੈਂਪ ਦੌਰਾਨ ਵਿਸ਼ੇਸ਼ ਸਹਿਯੋਗ ਕਰਨ ਵਾਲੇ ਹਨੀ ਹਾਂਸ, ਅੰਮ੍ਰਿਤ ਹਾਂਸ, ਬਾਜ ਹਾਂਸ, ਗੁਰਵੀਰ ਬਾਠ, ਹਰਮਨਜੋਤ ਬਾਠ ਦਾ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ।ਕੈਂਪ ਦੀ ਸਫਲਤਾ ‘ਚ ਸੁਖੀ ਮਾਣਕੀ, ਮੰਗਲ ਮਾਣਕੀ, ਜੋਧਾ ਮਾਣਕੀ, ਸ਼ਗਨ ਉਟਾਲ, ਸੁਖਮਨ ਉਟਾਲ, ਸਨਮ ਬੈਨੀਪਾਲ, ਸੁੱਖ ਬੈਨੀਪਾਲ, ਖਾਨ ਰਾਜੇਵਾਲ, ਮਨੀ ਕੋਲਾ ਅਤੇ ਪਰੋ 39 ਜਿੰਮ ਸਮਰਾਲਾ ਦੇ ਨੌਜਵਾਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media