ਰੇਤ ਦੇ ਠੇਕੇਦਾਰਾਂ ਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਤੈਅ ਕੀਤੇ ਗਏ ਰੇਤ ਦੇ ਭਾਅ ਜੋ ਕਿ ਸਾਢੇ ਪੰਜ ਰੁਪਏ ਪ੍ਰਤੀ ਘਣ ਫੁੱਟ ਹਨ, ਉਤੇ ਲੋਕਾਂ ਨੂੰ ਰੇਤ
ਮੁਹੱਈਆ ਹੋਵੇ, ਨੂੰ ਯਕੀਨੀ ਬਨਾਉਣ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਰੇਤ ਦੇ ਠੇਕੇਦਾਰਾਂ ਅਤੇ ਦੁਕਾਨਦਾਰਾਂ ਨਾਲ ਵਿਸਥਾਰਤ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਤੈਅ ਕੀਤੇ ਗਏ ਮੁੱਲ ਤੋਂ ਵੱਧ ਰੇਤਾ ਨਾ ਵੇਚੀ ਜਾਵੇ।ਉਨਾਂ ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਜਹਾਜ਼ਗੜ੍ਹ ਦੇ ਨੇੜੇ ਸੜਕ ਕਿਨਾਰੇ ਰੇਤ ਦੀਆਂ ਟਰਾਲੀਆਂ ਨਹੀਂ ਖੜ੍ਹੀਆਂ ਹੋਣ ਦਿੱਤੀਆਂ ਜਾਣਗੀਆਂ।
ਖਹਿਰਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਬਿਆਸ ਤੇ ਰਾਵੀ ਦੇ ਇਲਾਕੇ ਵਿੱਚ ਰੇਤ ਦੀਆਂ 6 ਖੱਡਾਂ ਚੱਲ ਰਹੀਆਂ ਹਨ ਅਤੇ ਹੁਣ ਸਰਕਾਰ ਵਲੋਂ ਤੈਅ ਕੀਤੀ ਕੀਮਤ ਜੋ ਕਿ 550 ਰੁਪਏ ਪ੍ਰਤੀ ਸੈਂਕੜਾ ਹੈ, ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਬਾਬਤ ਸਪੱਸ਼ਟ ਨਿਰਦੇਸ਼ ਹਨ ਅਤੇ ਇਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਸ਼ਹਿਰ ਵਿਚ ਸੜਕ ਕਿਨਾਰੇ ਖੜਦੀਆਂ ਰੇਤ ਦੀਆਂ ਟਰਾਲੀਆਂ ਨੂੰ ਹਟਾਉਣ ਬਾਰੇ ਬੋਲਦੇ ਖਹਿਰਾ ਨੇ ਕਿਹਾ ਕਿ ਉਹ ਐਸ.ਡੀ.ਐਮ ਤੇ ਹੋਰ ਅਧਿਕਾਰੀ ਇਸ ਬਾਬਤ ਕਈ ਵਾਰ ਕਹਿ ਚੁੱਕੇ ਹਨ, ਕਿਉਂਕਿ ਇੱਥੇ ਟਰਾਲੀਆਂ ਲੱਗਣ ਨਾਲ ਲੋਕਾਂ ਦਾ ਆਉਣਾ-ਜਾਣਾ ਮੁਸ਼ਿਕਲ ਹੁੰਦਾ ਹੈ, ਸੋ ਤੁਸੀਂ ਆਪਣੀਆਂ ਟਰਾਲੀਆਂ ਇਥੋਂ ਹਰ ਹਾਲ ਹਟਾਓ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਐਕਸੀਅਨ ਮਾਇਨਿੰਗ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media