ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਸਥਾਨਕ ਸ਼੍ਰੀ ਸ਼ਿਵ ਮੰਦਰ ਪੱਤੀ
ਸੁਨਾਮੀ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ।ਜਿਸ ਦੌਰਾਨ 150 ਤੋਂ ਵਧੇਰੇ ਲੋਕਾਂ ਨੇ ਕਰੋਨਾ ਰੋਕੂ ਟੀਕੇ ਲਗਵਾਏ।ਸਿਵਲ ਹਸਪਤਾਲ ਲੌਂਗੋਵਾਲ ਦੇ ਐਸ.ਐਮ.ਓ ਡਾ. ਅੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਗਏ ਇਸ ਕੈਂਪ ਵਿੱੱਚ ਸੀ.ਐਚ.ਓ ਵੀਰਪਾਲ ਕੌਰ, ਸੀ.ਐਚ.ਓ ਜੈਸਮੀਨ ਕੌਰ, ਹੈਲਥ ਵਰਕਰ ਹਰਜਿੰਦਰ ਕੁਮਾਰ, ਹੈਲਥ ਵਰਕਰ ਵਰਿੰਦਰਪਾਲ ਸਿੰਘ ਤੇ ਕੌਂਸਲਰ ਗੁਰਮੀਤ ਸਿੰਘ ਫੌਜੀ ਮੌਜ਼ੂਦ ਰਹੇ।ਇਸ ਸਮੇਂ ਆਪ ਆਗੂ ਪ੍ਰੀਤਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਭ ਨੂੰ ਟੀਕਾਕਰਨ ਜਰੂਰ ਕਰਵਾਉਣਾ ਚਾਹੀਦਾ ਹੈ।ਜਿਸ ਨਾਲ ਅਸੀਂ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਬਚ ਸਕਦੇ ਹਾਂ।ਉਨ੍ਹਾਂ ਇਸ ਟੀਕਾਕਰਨ ਕੈੰਂਪ ਲਈ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media