ਜਦੋਂ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਆਉ, ‘ਵੋਟ’ ਜ਼ਰੂਰ ਪਾਉ -ਡੀ.ਸੀ
ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਜਾਗਰੂਕ ਕਰਨ ਅਤੇ ਵੋਟਰਾਂ ਦੇ ਸ਼ੱਕ
ਕੱਢਣ ਦੇ ਇਰਾਦੇ ਨਾਲ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੋਟਰ ਮਸ਼ੀਨ ਲਗਾ ਦਿੱਤੀ ਹੈ, ਜਿੱਥੋਂ ਕੋਈ ਵੀ ਵਿਅਕਤੀ ਵੋਟ ਕਿਵੇਂ ਪਾਉਣੀ ਹੈ ਜਾਂ ਕੀ ਉਸ ਵਿਅਕਤੀ ਨੂੰ ਹੀ ਪਈ ਹੈ, ਜਿਸ ਨੂੰ ਵੋਟ ਪਾਈ ਹੈ ਆਦਿ ਬਾਰੇ ਆਪਣੀ ਤਸੱਲੀ ਕਰ ਸਕਦਾ ਹੈ।ਖਹਿਰਾ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਨੌਜਵਾਨ ਵੋਟਰ ਜੋ ਕਿ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਨੂੰ ਵੋਟ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਦੀ ਹੈ, ਤਾਂ ਕਿ ਉਹ ਜਦੋਂ ਵੀ ਵੋਟ ਪਾਉਣ ਆਪਣੇ ਬੂਥ ‘ਤੇ ਜਾਣ, ਨੂੰ ਇਸ ਬਾਰੇ ਮਕੁੰਮਲ ਜਾਣਕਾਰੀ ਹੋਵੇ।ਉਨਾਂ ਦੱਸਿਆ ਕਿ ਇਹ ਮਸ਼ੀਨ ਜਿਲ੍ਹਾ ਪ੍ਰਬੰਧਕੀ ਕੰਪੈਲਕਸ ਵਿੱਚ ਚੱਲਦੇ ਸੇਵਾ ਕੇਂਦਰ ਦੇ ਨਾਲ ਬਰਾਂਡੇ ਵਿੱਚ ਲਗਾਈ ਜਾ ਚੁੱਕੀ ਹੈ, ਜਿਥੇ ਹਾਜ਼ਰ ਕਰਮਾਚਾਰੀ ਵੋਟ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਦਿੰਦੇ ਹਨ ਅਤੇ ਨਾਲ ਹੀ ਵੋਟ ਪਵਾਉਣਗੇ।ਮਸ਼ੀਨ ਦੇ ਨਾਲ ਵੀ.ਵੀ.ਪੈਟ ਮਸ਼ੀਨ ਵੀ ਲਗਾਈ ਗਈ ਹੈ, ਜਿਸ ਤੋਂ ਪਤਾ ਲੱਗੇਗਾ ਕਿ ਜਿਸ ਉਮੀਦਵਾਰ ਨੂੰ ਵੋਟ ਪਾਈ ਸੀ, ਉਸ ਨੂੰ ਹੀ ਵੋਟ ਪਈ ਹੈ।ਇਸ ਮਸ਼ੀਨ ਉਤੇ ਉਮੀਦਵਾਰ ਦਾ ਨਾਮ ਤੇ ਚੋਣ ਨਿਸ਼ਾਨ ਆਵੇਗਾ।
ਉਨਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸੇਵਾ ਕੇਂਦਰ ਵਿੱਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰ ਵੋਟਰ ਮਸ਼ੀਨ ਦੀ ਵਰਤੋਂ ਕਰਕੇ ਇਸ ਪ੍ਰਦਰਸ਼ਨੀ ਨੂੰ ਵੇਖਣ।
Punjab Post Daily Online Newspaper & Print Media