ਸੰਗਰੂਰ, 8 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਆਈ.ਟੀ.ਆਈ ਚੌਕ ਵਿਖੇ ਮਿਸ਼ਨ ਪੰਜਾਬ (ਗੁਰਨਾਮ ਸਿੰਘ ਚਢੂਨੀ) ਦੇ ਆਗੂਆਂ ਵਲੋਂ ਸੁਖਬੀਰ ਬਾਦਲ
ਦੀ ਫਤਿਹ ਰੈਲੀ ਦਾ ਡਟ ਕੇ ਵਿਰੋਧ ਕੀਤਾ ਗਿਆ।ਮਨਪ੍ਰੀਤ ਨਮੋਲ,ਚਅਵਤਾਰ ਸਿੰਘ ਤਾਰੀ,ਚਚਮਨਜੀਤ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਦਿੱਲੀ ਵਿਖੇ 750 ਖੇਤੀ ਕਿਸਾਨ ਸ਼ਹੀਦ ਹੋ ਗਏ ਲਖਮੀਰ ਪੁਰੀ ਚ ਸਿੱਧੀਆਂ ਗੱਡੀਆਂ ਕਿਸਾਨਾਂ ਤੇ ਚੜ੍ਹਾ ਦਿੱਤੀ ਗਈਆਂ, ਐਮ.ਐਸ.ਪੀ ਦਾ ਕੋਈ ਅਜੇ ਸਾਰਥਿਕ ਹੱਲ ਨਹੀਂ ਹੋਇਆ।ਪਰ ਅੱਜ ਪੰਜਾਬ ‘ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਕੀ ਇਨ੍ਹਾਂ ਨੂੰ ਕੋਈ ਕਿਸਾਨਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਬਾਦਲ ਫਤਿਹ ਰੈਲੀ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਦਾ ਕੋਈ ਦਰਦ ਨਹੀਂ ਜਿਹੜੇ ਉਥੇ ਸ਼ਹੀਦ ਹੋਏ ਅਜ ਵੀ ਕਿਸਾਨ ਦਿੱਲੀ ਵਿਖੇ ਬੈਠੇ ਹਨ ।ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਇੱਕ ਪਾਰਟੀ ਦਾ ਰੈਲੀ ਕਰਨ ਤੇ ਵਿਰੋਧ ਕਰਦੇ ਰਹਾਂਗੇ।
ਇਸ ਮੌਕੇ ਉਨ੍ਹਾਂ ਵਲੋਂ ਸੁਖਬੀਰ ਦੀ ਰੈਲੀ ਦੌਰਾਨ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਲੀਸ ਬਲ ਵਲੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਜੋ ਕੋਈ ਗੜਬੜ ਨਾ ਹੋ ਸਕੇ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media